ਥਲ ਸੈਨਾ ਮੁਖੀ ਜਨਰਲ ਪਾਂਡੇ ਦੇ ਕਾਰਜਕਾਲ ’ਚ ਮਹੀਨੇ ਦਾ ਵਾਧਾ
07:16 AM May 27, 2024 IST
ਨਵੀਂ ਦਿੱਲੀ: ਸਰਕਾਰ ਨੇ ਅੱਜ ਥਲ ਸੈਨਾ ਮੁਖੀ ਜਨਰਲ ਮਨੋਜ ਪਾਂਡੇ ਦੇ ਕਾਰਜਕਾਲ ਵਿੱਚ ਇਕ ਮਹੀਨੇ ਦਾ ਵਾਧਾ ਕੀਤਾ ਹੈ। ਜਨਰਲ ਪਾਂਡੇ ਨੇ 31 ਮਈ ਨੂੰ ਸੇਵਾਮੁਕਤ ਹੋਣਾ ਸੀ। ਰੱਖਿਆ ਮੰਤਰਾਲੇ ਨੇ ਇਕ ਬਿਆਨ ਵਿੱਚ ਕਿਹਾ, ‘‘ਮੰਤਰੀ ਮੰਡਲ ਦੀ ਨਿਯੁਕਤੀ ਕਮੇਟੀ ਨੇ ਆਰਮੀ ਰੂਲਜ਼ 1954 ਦੇ ਨਿਯਮ 16ਏ (4) ਤਹਿਤ 26 ਮਈ ਨੂੰ ਚੀਫ਼ ਆਫ਼ ਆਰਮੀ ਸਟਾਫ਼ ਜਨਰਲ ਮਨੋਜ ਸੀ ਪਾਂਡੇ ਦੇ ਕਾਰਜਕਾਲ ਵਿੱਚ ਉਨ੍ਹਾਂ ਦੀ ਸੇਵਾਮੁਕਤੀ ਦੀ ਤਰੀਕ (31 ਮਈ) ਤੋਂ ਬਾਅਦ ਇਕ ਮਹੀਨੇ (30 ਜੂਨ ਤੱਕ) ਦਾ ਵਾਧਾ ਕੀਤਾ ਹੈ।’’ ਜਨਰਲ ਪਾਂਡੇ ਦਸੰਬਰ 1982 ਵਿੱਚ ਇੰਜਨੀਅਰਜ਼ ਕੋਰ (ਦਿ ਬੰਬੇ ਸੈਪਰਜ਼) ਵਿੱਚ ਕਮਿਸ਼ਨਡ ਹੋਏ ਸਨ। -ਪੀਟੀਆਈ
Advertisement
Advertisement
Related News
Advertisement