For the best experience, open
https://m.punjabitribuneonline.com
on your mobile browser.
Advertisement

ਦੁਕਾਨਦਾਰ ਕੋਲੋਂ 25 ਹਜ਼ਾਰ ਤੇ ਮੋਬਾਈਲ ਲੁੱਟਿਆ

08:50 AM May 05, 2024 IST
ਦੁਕਾਨਦਾਰ ਕੋਲੋਂ 25 ਹਜ਼ਾਰ ਤੇ ਮੋਬਾਈਲ ਲੁੱਟਿਆ
Advertisement

ਖੇਤਰੀ ਪ੍ਰਤੀਨਿਧ
ਬਰਨਾਲਾ, 4 ਮਈ
ਇੱਥੇ ਗੁਰਸੇਵਕ ਨਗਰ ਵਿੱਚ ਇੱਕ ਦੁਕਾਨਦਾਰ ਦੇ ਗਲ ’ਤੇ ਦਾਤਰ ਰੱਖ ਕੇ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਨਕਾਬਪੋਸ਼ ਲੁਟੇਰੇ ਕਾਊਂਟਰ ਦੇ ਦਰਾਜ ਵਿੱਚੋਂ 25 ਹਜ਼ਾਰ ਰੁਪਏ ਅਤੇ ਉਸਦਾ ਮੋਬਾਈਲ ਲੁੱਟ ਕੇ ਫ਼ਰਾਰ ਹੋ ਗਏ। ਇਸ ਸਬੰਧੀ ਪੀੜਤ ਦੁਕਾਨਦਾਰ ਜੀਵਨ ਲਾਲ ਵਾਸੀ ਪ੍ਰੇਮ ਨਗਰ ਬਰਨਾਲਾ ਨੇ ਦੱਸਿਆ ਕਿ ਉਹ ਗੁਰਸੇਵਕ ਨਗਰ ਵਿੱਚ ਦੁੱਧ ਦੀ ਡੇਅਰੀ ਅਤੇ ਕਰਿਆਨਾ ਦੁਕਾਨ ਚਲਾਉਂਦਾ ਹੈ। ਉਸ ਨੇ ਦੱਸਿਆ ਕਿ ਆਪਣੇ ਘਰ ਵਾਸਤੇ ਕਣਕ ਦੀ ਖਰੀਦ ਕਰਨ ਲਈ ਆਪਣੇ ਰਿਸ਼ਤੇਦਾਰ ਤੋਂ 25 ਹਜ਼ਾਰ ਰੁਪਏ ਹੱਥ ਉਧਾਰ ਲਏ ਸਨ ਜੋ ਦੁਕਾਨ ਦੇ ਕਾਊਂਟਰ ਦੀ ਦਰਾਜ ਵਿੱਚ ਰੱਖੇ ਹੋਏ ਸਨ। ਦੇਰ ਸ਼ਾਮ ਉਹ ਦੁਕਾਨ ਬੰਦ ਕਰਨ ਦੇ ਆਹਰ ’ਚ ਲੱਗਾ ਹੋਇਆ ਸੀ ਤਾਂ ਅਚਾਨਕ ਇੱਕ ਮੋਟਰਸਾਈਕਲ ਉਪਰ ਸਵਾਰ ਦੋ ਨੌਜਵਾਨ ਆਏ, ਜਿਨ੍ਹਾਂ ਵਿੱਚੋਂ ਇੱਕ ਨੇ ਦਾਤਰ ਉਸ ਦੀ ਧੌਣ ’ਤੇ ਰੱਖ ਲਿਆ ਤੇ ਗੱਲੇ ਵਿੱਚੋਂ ਸਾਰਾ ਕੈਸ਼ ਦੇਣ ਲਈ ਕਿਹਾ। ਉਸ ਦੇ ਮਨਾ ਕਰਨ ’ਤੇ ਲੁਟੇਰਿਆਂ ਨੇ ਜਬਰਦਸਤੀ 25,000 ਰੁਪਏ ਕੱਢ ਲਏ ਅਤੇ ਉਸ ਕੋਲੋਂ ਮੋਬਾਈਲ ਖੋਹ ਕੇ ਪਿੰਡ ਫਰਵਾਹੀ ਵੱਲ ਫ਼ਰਾਰ ਹੋ ਗਏ। ਥਾਣਾ ਸਿਟੀ- 2 ਦੇ ਐੱਸਐੱਚਓ ਨਿਰਮਲਜੀਤ ਸਿੰਘ ਨੇ ਦੱਸਿਆ ਕਿ ਐੱਫ਼ਆਈਆਰ ਦਰਜ ਕਰਕੇ ਕਾਰਵਾਈ ਆਰੰਭ ਦਿੱਤੀ ਹੈ।

Advertisement

Advertisement
Author Image

Advertisement
Advertisement
×