ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਨਰੇਗਾ ਮਜ਼ਦੂਰ ਨੂੰ ਸੱਪ ਨੇ ਡੰਗਿਆ

08:07 AM Jul 05, 2024 IST

ਪੱਤਰ ਪ੍ਰੇਰਕ
ਰਤੀਆ, 4 ਜੁਲਾਈ
ਪਿੰਡ ਚਿੱਮੋ ਨੇੜੇ ਛੋਟੀ ਰੰਗੋਈ ਨਾਲੇ ਵਿਚ ਚੱਲ ਰਹੇ ਮਨਰੇਗਾ ਕੰਮ ਦੌਰਾਨ ਘਾਸਵਾ ਦੇ ਮਜ਼ਦੂਰ ਰੋਸ਼ਨ ਲਾਲ ਨੂੰ ਸੱਪ ਨੇ ਡੰਗ ਲਿਆ। ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਜਾਰੀ ਹੈ। ਪੀੜਤ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਘਾਸਵਾ ਦਾ ਰੋਸ਼ਨ ਮਨਰੇਗਾ ਮਜ਼ਦੂਰ ਹੈ ਅਤੇ ਅੱਜ ਸਵੇਰੇ ਪਿੰਡ ਚਿੱਮੋ ਨੇੜੇ ਛੋਟੀ ਰੰਗੋਈ ਵਿੱਚ ਮਨਰੇਗਾ ਦੇ ਕੰਮ ਤਹਿਤ ਘਾਹ ਫੂਸ ਬਾਹਰ ਕੱਢ ਰਿਹਾ ਸੀ। ਰੋਸ਼ਨ ਲਾਲ ਹੋਰ ਮਜ਼ਦੂਰਾਂ ਨਾਲ ਉਥੇ ਕੰਮ ਕਰ ਰਿਹਾ ਸੀ ਕਿ ਇਸ ਦੌਰਾਨ ਘਾਹ ਵਿੱਚ ਲੁਕੇ ਸੱਪ ਨੇ ਰੋਸ਼ਨ ਲਾਲ ਦੀ ਬਾਂਹ ’ਤੇ ਡੰਗ ਮਾਰਿਆ। ਪਹਿਲਾਂ ਉਸ ਨੂੰ ਪਿੰਡ ਦੇ ਡਾਕਟਰ ਕੋਲ ਲੈ ਗਏ ਪਰ ਡਾਕਟਰ ਨੇ ਰੋਸ਼ਨ ਲਾਲ ਦੀ ਤਬੀਅਤ ਨੂੰ ਦੇਖਦੇ ਹੋਏ ਉਸ ਨੂੰ ਸਿਵਲ ਹਸਪਤਾਲ ਭੇਜ ਦਿੱੱਤਾ। ਹੁਣ ਉਹ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।

Advertisement

Advertisement