ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਯਮਨ ਬਾਗ਼ੀਆਂ ਵੱਲੋਂ ਦਾਗ਼ੀ ਮਿਜ਼ਾਈਲ ਇਜ਼ਰਾਈਲ ’ਚ ਡਿੱਗੀ

07:52 AM Sep 16, 2024 IST
ਯਮਨ ਬਾਗ਼ੀਆਂ ਵੱਲੋਂ ਦਾਗ਼ੀ ਗਈ ਮਿਜ਼ਾਈਲ ਨਾਲ ਪਏ ਖੱਡੇ ਨੂੰ ਦੇਖਦਾ ਹੋਇਆ ਇਜ਼ਰਾਇਲੀ ਪੁਲੀਸ ਕਰਮੀ। -ਫੋਟੋ: ਰਾਇਟਰਜ਼

ਯੇਰੂਸ਼ਲਮ, 15 ਸਤੰਬਰ
ਯਮਨ ਦੇ ਇਰਾਨ ਸਮਰਥਿਤ ਬਾਗ਼ੀਆਂ ਵੱਲੋਂ ਦਾਗ਼ੀ ਮਿਜ਼ਾਈਲ ਐਤਵਾਰ ਤੜਕੇ ਮੱਧ ਇਜ਼ਰਾਈਲ ਦੇ ਖੁੱਲ੍ਹੇ ਇਲਾਕੇ ’ਚ ਡਿੱਗੀ ਜਿਸ ਕਾਰਨ ਕੌਮਾਂਤਰੀ ਹਵਾਈ ਅੱਡੇ ’ਤੇ ਸਾਇਰਨ ਵੱਜਣ ਲੱਗ ਪਏ। ਇਜ਼ਰਾਈਲ ਨੇ ਸੰਕੇਤ ਦਿੱਤੇ ਕਿ ਫੌਜ ਇਸ ਦਾ ਜਵਾਬ ਜ਼ਰੂਰ ਦੇਵੇਗੀ। ਮਿਜ਼ਾਈਲ ਡਿੱਗਣ ਕਾਰਨ ਕੋਈ ਜਾਨੀ ਜਾਂ ਵੱਡਾ ਮਾਲੀ ਨੁਕਸਾਨ ਹੋਣ ਦੀ ਖ਼ਬਰ ਨਹੀਂ ਹੈ ਪਰ ਇਜ਼ਰਾਇਲੀ ਮੀਡੀਆ ਵੱਲੋਂ ਦਿਖਾਏ ਫੁਟੇਜ ’ਚ ਬੇਨ ਗੁਰਿਓਨ ਕੌਮਾਂਤਰੀ ਹਵਾਈ ਅੱਡੇ ’ਤੇ ਲੋਕ ਸੁਰੱਖਿਅਤ ਥਾਂ ਲਈ ਇਧਰ-ਉਧਰ ਭੱਜਦੇ ਦੇਖੇ ਗਏ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਕਿਹਾ ਕਿ ਘਟਨਾ ਦੇ ਥੋੜੇ ਸਮੇਂ ਮਗਰੋਂ ਹੀ ਉਡਾਣਾਂ ਮੁੜ ਸ਼ੁਰੂ ਹੋ ਗਈਆਂ ਸਨ। ਮੱਧ ਇਜ਼ਰਾਈਲ ਦੇ ਦਿਹਾਤੀ ਇਲਾਕੇ ’ਚ ਅੱਗ ਲੱਗੀ ਦਿਖਾਈ ਦਿੱਤੀ ਜੋ ਮੰਨਿਆ ਜਾ ਰਿਹਾ ਹੈ ਕਿ ਮਿਜ਼ਾਈਲ ਫੁੰਡਣ ਵਾਲੇ ਰਾਕੇਟ ਦੇ ਕੁਝ ਹਿੱਸੇ ਡਿੱਗਣ ਕਾਰਨ ਲੱਗੀ ਸੀ ਅਤੇ ਇਹ ਮੋਦਿਨ ਦੇ ਟਰੇਨ ਸਟੇਸ਼ਨ ’ਤੇ ਡਿੱਗਿਆ ਸੀ।
ਇਜ਼ਰਾਇਲੀ ਫੌਜ ਨੇ ਕਿਹਾ ਕਿ ਉਨ੍ਹਾਂ ਮਿਜ਼ਾਈਲ ਹਵਾ ’ਚ ਫੁੰਡਣ ਦੀ ਕੋਸ਼ਿਸ਼ ਕੀਤੀ ਸੀ। ਜ਼ਿਕਰਯੋਗ ਹੈ ਕਿ ਯਮਨ ਦੇ ਬਾਗ਼ੀਆਂ, ਜੋ ਹੂਤੀ ਵਜੋਂ ਜਾਣੇ ਜਾਂਦੇ ਹਨ, ਵੱਲੋਂ ਇਜ਼ਰਾਈਲ ’ਤੇ ਲਗਾਤਾਰ ਡਰੋਨ ਅਤੇ ਮਿਜ਼ਾਈਲਾਂ ਦਾਗ਼ੀਆਂ ਜਾ ਰਹੀਆਂ ਹਨ ਪਰ ਜ਼ਿਆਦਾਤਰ ਨੂੰ ਲਾਲ ਸਾਗਰ ’ਚ ਹਵਾ ’ਚ ਹੀ ਫੁੰਡ ਦਿੱਤਾ ਗਿਆ ਸੀ। -ਏਪੀ

Advertisement

ਲਿਬਨਾਨ ਨੇ ਦਾਗ਼ੀਆਂ ਮਿਜ਼ਾਈਲਾਂ

ਯੇਰੂਸ਼ਲਮ: ਇਜ਼ਰਾਇਲੀ ਫੌਜ ਨੇ ਕਿਹਾ ਕਿ ਲਿਬਨਾਨ ਨੇ ਐਤਵਾਰ ਤੜਕੇ ਕਰੀਬ 40 ਮਿਜ਼ਾਈਲਾਂ ਦਾਗ਼ੀਆਂ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਮਿਜ਼ਾਈਲਾਂ ਨੂੰ ਹਵਾ ’ਚ ਹੀ ਫੁੰਡ ਦਿੱਤਾ ਗਿਆ ਜਾਂ ਫਿਰ ਉਹ ਖੁੱਲ੍ਹੇ ਇਲਾਕਿਆਂ ’ਚ ਡਿੱਗੀਆਂ। ਉਨ੍ਹਾਂ ਕਿਸੇ ਜਾਨੀ ਨੁਕਸਾਨ ਤੋਂ ਇਨਕਾਰ ਕੀਤਾ। ਇਜ਼ਰਾਈਲ-ਲਿਬਨਾਲ ਸਰਹੱਦ ’ਤੇ ਹਜ਼ਾਰਾਂ ਲੋਕ ਉਜੜ ਗਏ ਹਨ। ਇਜ਼ਰਾਈਲ ਨੇ ਹਿਜ਼ਬੁੱਲਾ ਖ਼ਿਲਾਫ਼ ਫੌਜੀ ਕਾਰਵਾਈ ਦੀ ਧਮਕੀ ਦਿੱਤੀ ਹੈ। ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਉਹ ਆਪਣੇ ਨਾਗਰਿਕਾਂ ਦੀ ਸੁਰੱਖਿਅਤ ਵਤਨ ਵਾਪਸੀ ਯਕੀਨੀ ਬਣਾਉਣਗੇ। ਹਿਜ਼ਬੁੱਲਾ ਨੇ ਕਿਹਾ ਕਿ ਜੇ ਗਾਜ਼ਾ ’ਚ ਗੋਲੀਬੰਦੀ ਹੋ ਜਾਂਦੀ ਹੈ ਤਾਂ ਉਹ ਹਮਲੇ ਬੰਦ ਕਰ ਦੇਵੇਗਾ। -ਏਪੀ

Advertisement
Advertisement