ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਾਲਜ ਵਿੱਚ ਮਿਸ ਫਰੈਸ਼ਰ ਮੁਕਾਬਲਾ ਕਰਵਾਇਆ

07:45 AM Aug 30, 2024 IST
ਕਾਲਜ ਵਿੱਚ ਕਰਵਾਏ ਮੁਕਾਬਲੇ ਦੀਆਂ ਜੇਤੂ ਵਿਦਿਆਰਥਣਾਂ। -ਫੋਟੋ: ਬਸਰਾ

ਖੇਤਰੀ ਪ੍ਰਤੀਨਿਧ
ਲੁਧਿਆਣਾ, 29 ਅਗਸਤ
ਖਾਲਸਾ ਕਾਲਜ ਫਾਰ ਵਿਮੈੱਨ ਸਿਵਲ ਲਾਈਨਜ਼ ਵਿੱਚ ਨਵੀਆਂ ਦਾਖਲ ਹੋਈਆਂ ਵਿਦਿਆਰਥਣਾਂ ਨੂੰ ਨਿੱਘੀ ਜੀ ਆਇਆਂ ਆਖਣ ਲਈ ਮਿਸ ਫਰੈਸ਼ਰ ਮੁਕਾਬਲਾ ਕਰਵਾਇਆ ਗਿਆ। ਇਸ ਮੌਕੇ ਵਿਦਿਆਰਥਣਾਂ ਨੇ ਗੀਤਾਂ, ਕਵਿਤਾਵਾਂ ਅਤੇ ਵੱਖ-ਵੱਖ ਡਾਂਸ ਦੀ ਪੇਸ਼ਕਾਰੀ ਵੀ ਕੀਤੀ। ਕਾਲਜ ਵਿਦਿਆਰਥਣਾਂ ਨੇ ਰੈਂਪ ਮਾਡਲਿੰਗ ਮੁਕਾਬਲੇ ਵਿੱਚ ਵੀ ਭਾਗ ਲਿਆ। ਇਸ ਮੌਕੇ ਕੰਪਿਊਟਰ ਸਾਇੰਸ ਵਿਭਾਗ ਦੀ ਦਮਨਪ੍ਰੀਤ ਕੌਰ ਨੂੰ ਮਿਸ ਫਰੈਸ਼ਰ, ਸਾਨੀਆ ਹਰਜਾਈ ਨੂੰ ਮਿਸ ਬੀਬੀਏ ਐਲਾਨਿਆ ਗਿਆ। ਇਨ੍ਹਾਂ ਤੋਂ ਇਲਾਵਾ ਮਹਿਕ, ਗਰਿਮਾ ਜੈਨ, ਗੁਰਸਿਮਰਨ ਕੌਰ, ਵੰਸ਼ਿਕਾ ਮਲਿਕ, ਬਲਜੀਤ ਕੌਰ, ਨਵਧਾ, ਜੀਆ ਅਤੇ ਅਵਨੀ ਨੇ ਵੱਖ ਵੱਖ ਖਿਤਾਬ ਆਪਣੇ ਨਾਮ ਕੀਤੇ। ਇਸ ਦੌਰਾਨ ਸਬੀਨਾ ਭੱਲਾ, ਡਾ. ਪ੍ਰਿਯੰਕਾ ਖੰਨਾ, ਡਾ. ਰੀਮਾ ਸ਼ਰਮਾ ਆਦਿ ਨੇ ਜੱਜਾਂ ਦੀ ਭੂਮਿਕਾ ਨਿਭਾਈ। ਕਾਲਜ ਪ੍ਰਿੰਸੀਪਲ ਡਾ. ਕਮਲਜੀਤ ਗਰੇਵਾਲ ਨੇ ਨਵੇਂ ਵਿਦਿਆਰਥੀਆਂ ਨੂੰ ਨਿੱਘੀ ਜੀ ਆਇਆਂ ਆਖਿਆ। ਉਨ੍ਹਾਂ ਨੇ ਵਿਦਿਆਰਥਣਾਂ ਨੂੰ ਮਿਹਨਤ ਨਾਲ ਪੜ੍ਹਾਈ ਅਤੇ ਹੋਰ ਗਤੀਵਿਧੀਆਂ ਵਿੱਚ ਮੱਲਾਂ ਮਾਰ ਕੇ ਕਾਲਜ ਅਤੇ ਮਾਪਿਆਂ ਦਾ ਨਾਂ ਚਮਕਾਉਣ ਲਈ ਪ੍ਰੇਰਿਤ ਕੀਤਾ।

Advertisement

Advertisement