ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜਬਰ-ਜਨਾਹ ਦਾ ਵਿਰੋਧ ਕਰਨ ’ਤੇ ਨਾਬਾਲਗ ਨੂੰ ਕਮਰੇ ’ਚ ਬੰਦ ਕਰਨ ਮਗਰੋਂ ਫ਼ਰਾਰ

10:44 AM Jul 13, 2024 IST

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 12 ਜੁਲਾਈ
ਨਾਬਾਲਗ ਨਾਲ ਦੋਸਤੀ ਕਰਨ ਤੋਂ ਬਾਅਦ ਉਸਨੂੰ ਬਹਿਲਾ ਫੁਸਲਾ ਕੇ ਕਈ ਵਾਰ ਜਬਰ-ਜਨਾਹ ਕਰਨ ਵਾਲਾ ਮੁਲਜ਼ਮ ਇੱਕ ਵਾਰ ਫਿਰ ਨਾਬਾਲਗ ਨੂੰ ਹੋਟਲ ਲੈ ਗਿਆ। ਜਦੋਂ ਨਾਬਾਲਿਗ ਨੇ ਹੋਟਲ ’ਚ ਜਬਰ ਜਨਾਹ ਦਾ ਵਿਰੋਧ ਕੀਤਾ ਤਾਂ ਮੁਲਜ਼ਮ ਨੇ ਉਸ ਨਾਲ ਕੁੱਟਮਾਰ ਕੀਤੀ ਤੇ ਉਸਨੂੰ ਕਮਰੇ ’ਚ ਬੰਦ ਕਰ ਕੇ ਫ਼ਰਾਰ ਹੋ ਗਿਆ। ਮਾਮਲੇ ਦੀ ਇਸਦੀ ਸ਼ਿਕਾਇਤ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲੀਸ ਨੂੰ ਕੀਤੀ। ਪੁਲੀਸ ਨੇ ਨਾਬਾਲਿਗ ਦੀ ਮਾਂ ਦੀ ਸ਼ਿਕਾਇਤ ’ਤੇ ਉੱਤਰ ਪ੍ਰਦੇਸ਼ ਦੇ ਪਿੰਡ ਬਿਜਨੌਰ ਸਥਿਤ ਪਿੰਡ ਧੁੰਦਲੀ ਵਾਸੀ ਜ਼ੁਬੇਰ ਮਲਿਕ ਖਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਮੁਲਜ਼ਮ ਦੀ ਭਾਲ ’ਚ ਲੱਗੀ ਹੋਈ ਹੈ। ਉਧਰ, ਪੁਲੀਸ ਨੇ ਪੀੜਤਾ ਦੀ ਮੈਡੀਕਲ ਜਾਂਚ ਕਰਵਾਉਣ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਹੈ। ਪੀੜਤਾ ਦੀ ਮਾਂ ਵੱਲੋਂ ਪੁਲੀਸ ਕੋਲ ਦਿੱਤੀ ਸ਼ਿਕਾਇਤ ਅਨੁਸਾਰ ਉਸਦੀ ਨਾਬਾਲਿਗ ਲੜਕੀ ਦੀ ਦੋਸਤੀ ਮੁਲਜ਼ਮ ਜ਼ੁਬੇਰ ਨਾਲ ਹੋਈ ਸੀ। ਮੁਲਜ਼ਮ ਨੇ ਕਈ ਵਾਰ ਉਸ ਨਾਲ ਸਬੰਧ ਬਣਾਏ। ਮੁਲਜ਼ਮ ਨੇ ਉਸਦੀ ਲੜਕੀ ਦੀ ਵੀਡੀਓ ਵੀ ਬਣਾ ਲਈ। ਬੀਤੀ 7 ਜੁਲਾਈ 2024 ਨੂੰ ਮੁਲਜ਼ਮ ਜ਼ੁਬੇਰ ਨੇ ਉਸਦੀ ਲੜਕੀ ਨੂੰ ਫੋਨ ਕੀਤਾ। ਉਹ ਉਸਨੂੰ ਮਿਲਿਆ ਅਤੇ ਬੱਸ ਅੱਡੇ ਕੋਲ ਇੱਕ ਗੈਸਟ ਹਾਊਸ ’ਚ ਲੈ ਗਿਆ ਜਿੱਥੇ ਮੁਲਜ਼ਮ ਨੇ ਨਾਬਾਲਗ ਨਾਲ ਜਬਰ ਜਨਾਹ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਨਾਬਾਲਗ ਨੇ ਵਿਰੋਧ ਕੀਤਾ ਤਾਂ ਮੁਲਜ਼ਮ ਉਸ ਨਾਲ ਕੁੱਟਮਾਰ ਕਰਨ ਲੱਗਾ ਤੇ ਉਸਨੂੰ ਕਮਰੇ ’ਚ ਬੰਦ ਕਰਨ ਮਗਰੋਂ ਫ਼ਰਾਰ ਹੋ ਗਿਆ। ਨਾਬਾਲਗ ਪੂਰਾ ਦਿਨ ਕਮਰੇ ’ਚ ਬੰਦ ਰਹੀ।
ਅਗਲੇ ਦਿਨ ਜਦੋਂ ਗੈਸਟ ਹਾਊਸ ਮੈਨੇਜਰ ਤੇ ਹੋਰ ਕਰਮੀਆਂ ਨੇ ਸਫ਼ਾਈ ਲਈ ਕਮਰਾ ਖੋਲ੍ਹਿਆ ਤਾਂ ਲੜਕੀ ਕਮਰੇ ’ਚ ਬੰਦ ਮਿਲੀ। ਸਟਾਫ਼ ਨੇ ਤੁਰੰਤ ਇਸ ਘਟਨਾ ਦੀ ਸੂਚਨਾ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲੀਸ ਨੂੰ ਦਿੱਤੀ। ਫਿਲਹਾਲ ਪੁਲੀਸ ਨੇ ਇਸ ਮਾਮਲੇ ’ਚ 65 (1) ਬੀਐੱਨਐੱਸ 04 ਪੋਕਸੋ ਐਕਟ ਤਹਿਤ ਕੇਸ ਦਰਜ ਕਰ ਮੁਲਜ਼ਮ ਦੀ ਭਾਲ ’ਚ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ਹਨ।

Advertisement

Advertisement
Advertisement