For the best experience, open
https://m.punjabitribuneonline.com
on your mobile browser.
Advertisement

ਪਰਵਾਸੀ ਮਜ਼ਦੂਰ ਵੱਲੋਂ ਦਰੱਖ਼ਤ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ

11:06 AM Sep 18, 2024 IST
ਪਰਵਾਸੀ ਮਜ਼ਦੂਰ ਵੱਲੋਂ ਦਰੱਖ਼ਤ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ
Advertisement

ਪੱਤਰ ਪ੍ਰੇਰਕ
ਸੰਦੌੜ, 17 ਸਤੰਬਰ
ਇਥੋਂ ਦੇ ਪਿੰਡ ਖੁਰਦ ਵਿੱਚ ਪਰਵਾਸੀ ਮਜ਼ਦੂਰ ਨੇ ਦਰੱਖ਼ਤ ਨਾਲ ਲਟਕ ਕੇ ਫਾਹਾ ਲੈ ਲਿਆ। ਮ੍ਰਿਤਕ ਦੀ ਪਛਾਣ ਸ਼ਿਵਕਰਨ ਪੁੱਤਰ ਦਿਉ ਰਾਜ ਵਾਸੀ ਫਤਿਹਪੁਰ (ਉਤਰ ਪ੍ਰਦੇਸ਼) ਵਜੋਂ ਹੋਈ ਹੈ। ਪਰਵਾਸੀ ਮਜ਼ਦੂਰ ਪਿਛਲੇ ਕੁਝ ਸਮੇਂ ਤੋਂ ਯੂਪੀ ਤੋਂ ਮਜ਼ਦੂਰੀ ਕਰਨ ਲਈ ਪੰਜਾਬ ਆਪਣੇ ਭਰਾ ਕੋਲ ਆਇਆ ਸੀ। ਮ੍ਰਿਤਕ ਦੇ ਭਰਾ ਮੂਲ ਚੰਦ ਨੇ ਦੱਸਿਆ ਉਸ ਦਾ ਭਰਾ ਮਜ਼ਦੂਰੀ ਕਰਦਾ ਸੀ। ਦਰੱਖ਼ਤ ਨਾਲ ਲਾਸ਼ ਲਮਕਦੀ ਦੇਖ ਲੋਕਾਂ ਨੇ ਇਸ ਦੀ ਸੂਚਨਾ ਤੁਰੰਤ ਹੀ ਥਾਣਾ ਸੰਦੌੜ ਦੀ ਪੁਲੀਸ ਨੂੰ ਦਿੱਤੀ। ਥਾਣਾ ਸੰਦੌੜ ਦੇ ਐੱਸਐੱਚਓ ਯਾਦਵਿੰਦਰ ਸਿੰਘ ਨੇ ਪੁਲੀਸ ਪਾਰਟੀ ਸਣੇ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੀ ਅਤੇ ਉਸ ਦੀ ਲਾਸ਼ ਨੂੰ ਪੋਸਟ ਮਾਰਟਮ ਦੇ ਲਈ ਸਿਵਲ ਹਸਪਤਾਲ ਮਾਲੇਰਕੋਟਲਾ ਭੇਜ ਦਿੱਤਾ ਹੈ।

Advertisement

Advertisement
Advertisement
Author Image

Advertisement