For the best experience, open
https://m.punjabitribuneonline.com
on your mobile browser.
Advertisement

ਆਲੇ-ਦੁਆਲੇ ਸਾਫ਼ ਰੱਖਣ ਦਾ ਸੁਨੇਹਾ

07:09 AM Oct 03, 2023 IST
ਆਲੇ ਦੁਆਲੇ ਸਾਫ਼ ਰੱਖਣ ਦਾ ਸੁਨੇਹਾ
ਕੁਰੜੀ ਵਿੱਚ ਕੂੜੇਦਾਨ ਵੰਡਦੇ ਹੋਏ ਸਰਪੰਚ ਤੇ ਹੋਰ ਅਧਿਕਾਰੀ।
Advertisement

ਪੱਤਰ ਪ੍ਰੇਰਕ
ਮੋਰਿੰਡਾ, 2 ਅਕਤੂਬਰ
ਖਾਲਸਾ ਗਰਲਜ਼ ਕਾਲਜ ਪ੍ਰਿੰਸੀਪਲ ਡਾ. ਪੁਸ਼ਪਿੰਦਰ ਕੌਰ ਦੀ ਅਗਵਾਈ ਹੇਠ ਕਾਲਜ ਕੈਂਪਸ ਵਿੱਚ ਸਵੱਛਤਾ ਹੀ ਸੇਵਾ - ਸਵੱਛਤਾ ਮੁਹਿੰਮ ਤਹਿਤ ਸਵੱਛਤਾ ਦਵਿਸ ਮਨਾਇਆ ਗਿਆ।
ਡਾ. ਗੁਰਪ੍ਰੀਤ ਕੌਰ ਨੇ ਦੱਸਿਆ ਕਿ ਇਸ ਦੌਰਾਨ ਸਵੱਛਤਾ ਦੌੜ, ਸਵੱਛਤਾ ਗੀਤ, ਪੋਸਟਰ ਮੇਕਿੰਗ, ਸਵੱਛਤਾ ਸੈਮੀਨਾਰ ਕਰਵਾਏ ਗਏ। ਇਸ ਮੌਕੇ ਪੋਸਟਰ ਮੇਕਿੰਗ ਮੁਕਾਬਲੇ ਦੇ ਜੇਤੂਆਂ ਨੂੰ ਇਨਾਮ ਵੰਡੇ ਗਏ। ਇਸ ਮੌਕੇ ਵਾਈਸ ਪ੍ਰਿੰਸੀਪਲ ਪ੍ਰੋ. ਨਵਜੋਤ ਕੌਰ, ਪ੍ਰੋ. ਦਵਿਿਆ ਸ਼ਰਮਾ ਆਦਿ ਹਾਜ਼ਰ ਸਨ।
ਖਰੜ (ਪੱਤਰ ਪ੍ਰੇਰਕ): ਭਾਜਪਾ ਮੰਡਲ ਇੱਕ ਖਰੜ ਵੱਲੋਂ ਚੱਲ ਰਹੇ ਪੰਦਰਵਾੜਾ ਸਮਾਗਮਾਂ ਤਹਿਤ ਸਫ਼ਾਈ ਮੁਹਿੰਮ ਚਲਾਈ ਗਈ। ਮੰਡਲ ਪ੍ਰਧਾਨ ਅਮਰੀਕ ਸਿੰਘ ਹੈਪੀ ਨੇ ਮੰਡਲ ਦੇ ਅਹੁਦੇਦਾਰਾਂ ਨਾਲ ਮਿਲ ਕੇ ਸੜਕਾਂ ਦੀ ਸਫ਼ਾਈ ਕੀਤੀ ਅਤੇ ਆਪਣੇ ਆਲੇ-ਦੁਆਲੇ ਨੂੰ ਸਾਫ਼ ਰੱਖਣ ਦਾ ਸੁਨੇਹਾ ਦਿੱਤਾ। ਇਸ ਤੋਂ ਬਾਅਦ ਖਰੜ ਮੰਡਲ ਦੇ ਮੈਂਬਰਾਂ ਨੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ। ਭਾਜਪਾ ਖਰੜ ਮੰਡਲ ਦੀ ਮੀਟਿੰਗ ਹੋਈ ਜਿਸ ਵਿਚ ਸੰਨੀ ਐਨਕਲੇਵ ਦੇ ਲਲਿਤ ਸ਼ਰਮਾ ਪਾਰਟੀ ਵਿਚ ਸ਼ਾਮਲ ਹੋਏ। ਇਸ ਦੌਰਾਨ ਹੋਈ ਚੋਣ ਵਿੱਚ ਡਾ. ਮੀਨਾ ਜੋਸ਼ੀ ਨੂੰ ਮੰਡਲ ਜਨਰਲ ਸਕੱਤਰ, ਐਡ. ਮਨੀਸ਼ ਭਾਰਦਵਾਜ ਨੂੰ ਲੀਗਲ ਸੈੱਲ ਦਾ ਕੋਆਰਡੀਨੇਟਰ, ਰਾਜੇਸ਼ ਠਾਕੁਰ ਨੂੰ ਹਿਮਾਚਲ ਸੈੱਲ ਦਾ ਕੋਆਰਡੀਨੇਟਰ, ਸੀਮਾਂਤ ਧੀਮਾਨ ਨੂੰ ਮਹਿਲਾ ਮੋਰਚਾ ਦਾ ਪ੍ਰਧਾਨ ਬਣਾਇਆ ਗਿਆ, ਜਦੋਂ ਕਿ ਅੰਜੂ ਸ਼ਰਮਾ ਨੂੰ ਸੱਭਿਆਚਾਰਕ ਸੈੱਲ ਦੀ ਜ਼ਿੰਮੇਵਾਰੀ ਦਿੱਤੀ ਗਈ।
ਖਮਾਣੋਂ (ਨਿੱਜੀ ਪੱਤਰ ਪ੍ਰੇਰਕ): ਨਗਰ ਪੰਚਾਇਤ ਖਮਾਣੋਂ ਵਿਖੇ ਏਡੀਸੀ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਕਾਰਜ ਸਾਧਕ ਅਫਸਰ ਵਿਜੈ ਜਿੰਦਲ, ਨੋਡਲ ਅਫ਼ਸਰ ਹਰਪ੍ਰੀਤ ਸਿੰਘ ਕਲਰਕ, ਰਵਦੀਪ ਸਿੰਘ, ਅਰੁਨਦੀਪ ਸਿੰਘ ਵੱਲੋਂ ਗਾਂਧੀ ਜੈਅੰਤੀ ਮੌਕੇ ਸਵੱਛਤਾ ਸਾਈਕਲ ਰੈਲੀ ਕੱਢੀ ਗਈ।

Advertisement

ਸਵੱਛਤਾ ਮੁਹਿੰਮ ਤਹਿਤ ਕੂੜੇਦਾਨ ਵੰਡੇ

ਬਨੂੜ (ਪੱਤਰ ਪ੍ਰੇਰਕ): ਪਿੰਡ ਕੁਰੜੀ ਵਿੱਚ ਗ੍ਰਾਮ ਪੰਚਾਇਤ ਵੱਲੋਂ ਸਵੱਛਤਾ ਹੀ ਸੇਵਾ ਤਹਿਤ ਜਲ ਸਪਲਾਈ ਅਤੇ ਸੈਨੀਟੇਸ਼ਨ ਤੇ ਰਾਊਂਡ ਗਲਾਸ ਫ਼ਾਊਂਡੇਸ਼ਨ ਦੇ ਸਹਿਯੋਗ ਨਾਲ ਸਵੱਛਤਾ ਪੰਦਰਵਾੜਾ ਮਨਾਇਆ ਗਿਆ। ਸਰਪੰਚ ਛੱਜਾ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਕੂੜੇ ਨੂੰ ਇੱਕ ਥਾਂ ਇਕੱਠਾ ਕਰਨ ਲਈ ਸੋਲਿਡ ਵੇਸਟ ਮੈਨੇਜਮੈਂਟ ਪ੍ਰਾਜੈਕਟ ਬਣਾਇਆ ਗਿਆ ਹੈ। ਇਸ ਮੌਕੇ ਫਾਊਂਡੇਸ਼ਨ ਦੇ ਕਾਰਕੁਨ ਤਵਪ੍ਰੀਤ ਸਿੰਘ, ਐਸਡੀਈ ਰਾਜਿੰਦਰ ਸਚਦੇਵਾ, ਬਲਾਕ ਕੋਆਰਡੀਨੇਟਰ ਇੰਦਰਜੀਤ ਸਿੰਘ ਆਦਿ ਨੇ ਸਵੱਛਤਾ ਸਬੰਧੀ ਵੱਖ-ਵੱਖ ਜਾਣਕਾਰੀ ਦਿੱਤੀ। ਉਨ੍ਹਾਂ ਪੰਚਾਇਤ ਨੂੰ ਕੂੜਾ ਇਕੱਤਰ ਕਰਨ ਵਾਲੀ ਰੇਹੜੀ ਅਤੇ ਲੋਕਾਂ ਨੂੰ ਗਿੱਲੇ ਤੇ ਸੁੱਕੇ ਕੂੜੇ ਲਈ ਡਸਟਬਨਿ ਤਕਸੀਮ ਕੀਤੇ।

Advertisement
Author Image

Advertisement
Advertisement
×