ਵਿਦਿਆਰਥੀਆਂ ਨੂੰ ਦਿੱਤਾ ਦੇਸ਼ ਭਗਤੀ ਦਾ ਸੁਨੇਹਾ
08:11 AM Jan 11, 2025 IST
ਬਠਿੰਡਾ:
Advertisement
ਇੱਥੋਂ ਦੇ ਐੱਸਐੱਸਡੀ ਕ੍ਰਿਸ਼ਨਾ ਵਾਟਿਕਾ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੂੰ 322 ਏਡੀ ਰੈਜੀਮੈਂਟ ਦੇ ਕੈਪਟਨ ਮਗੇਸ਼ਵਰਨ ਨੇ ਦੇਸ਼ ਦੀ ਸੇਵਾ ਕਰਨ ਦਾ ਸੁਨੇਹਾ ਦਿੱਤਾ। ਇਸ ਆਊਟ ਰੀਚ ਪ੍ਰੋਗਰਾਮ ਵਿੱਚ ਨੌਵੀਂ ਤੋਂ ਬਾਰ੍ਹਵੀਂ ਕਲਾਸ ਦੇ ਕਰੀਬ ਦੋ ਸੌ ਵਿਦਿਆਰਥੀਆਂ ਨੇ ਹਿੱਸਾ ਲਿਆ। ਕੈਪਟਨ ਮਗੇਸ਼ਵਰਨ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਹਥਿਆਰਬੰਦ ਸੈਨਿਕਾਂ ਦੇ ਵੱਖ-ਵੱਖ ਪੱਖਾਂ ਅਤੇ ਮੌਕੇ ਬਾਰੇ ਸਾਰੇ ਸਵਾਲਾਂ ਦੇ ਜੁਆਬ ਦਿੱਤੇ। ਉਨ੍ਹਾਂ ਲੜਕੀਆਂ ਅਤੇ ਲੜਕਿਆਂ ਲਈ 12ਵੀਂ ਜਮਾਤ ਤੋਂ ਬਾਅਦ ਐੱਨਡੀਆਰ, ਸੀਡੀਐੱਸ ਅਤੇ ਹੋਰ ਭਰਤੀ ਚੈਨਲਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਲੈਕਚਰ ਦੇ ਅੰਤ ਵਿੱਚ ਪ੍ਰਸ਼ਨੋਤਰੀ ਸੈਸ਼ਨ ਹੋਇਆ। - ਨਿੱਜੀ ਪੱਤਰ ਪ੍ਰੇਰਕ
Advertisement
Advertisement