ਸਮਾਜ ਸੇਵੀ ਪਰਿਵਾਰ ਵੱਲੋਂ ਵਾਤਾਵਰਨ ਬਚਾਉਣ ਦਾ ਸੁਨੇਹਾ
ਪੱਤਰ ਪ੍ਰੇਰਕ
ਮਾਨਸਾ, 26 ਜੂਨ
ਮਾਤਾ ਮਾਇਆ ਦੇਵੀ ਦੀ ਅਚਾਨਕ ਹੋਈ ਮੌਤ ਤੋਂ ਬਾਅਦ ਸਮਾਜਸੇਵੀ ਕੰਮਾਂ ਵਿੱਚ ਮੋਹਰੀ ਰੋਲ ਅਦਾ ਕਰਨ ਵਾਲੇ ਉਨ੍ਹਾਂ ਦੇ ਪੁੱਤਰ ਅਤੇ ਸਿਹਤ ਵਿਭਾਗ ਦੇ ਮਾਸ ਮੀਡੀਆ ਅਫ਼ਸਰ ਪਵਨ ਕੁਮਾਰ ਫੱਤਾ ਸਣੇ ਪਰਿਵਾਰਕ ਮੈਂਬਰਾਂ ਨੇ ਮਾਤਾ ਦਾ ਸਸਕਾਰ ਗੈਸ ਵਾਲੀ ਚਿਤਾ ਰਾਹੀਂ ਕਰ ਕੇ ਲੋਕਾਂ ਨੂੰ ਵਾਤਾਵਰਨ ਬਚਾਉਣ ਦਾ ਸੁਨੇਹਾ ਦਿੱਤਾ ਹੈ। ਇਸ ਮੌਕੇ ਸ਼ਰਧਾਂਜਲੀ ਭੇਟ ਕਰਦਿਆਂ ਵਿਧਾਇਕ ਡਾ. ਵਿਜੈ ਸਿੰਗਲਾ ਨੇ ਦੱਸਿਆ ਕਿ ਮਾਤਾ ਜੀ ਆਖ਼ਰੀ ਸਮੇਂ ਤੱਕ ਤੰਦਰੁਸਤ ਰਹੇ ਅਤੇ ਉਨ੍ਹਾਂ ਵਧੀਆ ਸੰਸਕਾਰ ਆਪਣੇ ਬੱਚਿਆਂ ਨੂੰ ਦੇ ਕੇ ਸਮਾਜ ਵਿੱਚ ਵਧੀਆ ਇਨਸਾਨ ਬਣਾਇਆ। ਸੰਜੀਵ ਪਿੰਕਾ ਨੇ ਦੱਸਿਆ ਕਿ ਇਸ ਤਰ੍ਹਾਂ ਸਿਰਫ਼ ਸੱਤ ਕਿਲੋ ਗੈਸ ਤੇ ਸੱਤਰ ਕਿਲੋ ਲੱਕੜ ਹੀ ਲੱਗਦੀ ਹੈ। ਫੁੱਲਾਂ ਆਦਿ ਧਾਰਮਿਕ ਰਸਮਾਂ ਵੀ ਆਮ ਸਸਕਾਰ ਵਾਂਗ ਹੀ ਹੁੰਦੀਆਂ ਹਨ।
ਇਸ ਮੌਕੇ ਸ਼ਰਧਾਂਜਲੀ ਭੇਟ ਕਰਨ ਲਈ ਕਾਂਗਰਸੀ ਆਗੂ ਬਿਕਰਮ ਸਿੰਘ ਮੋਫ਼ਰ, ਭਾਜਪਾ ਆਗੂ ਜਗਦੀਪ ਸਿੰਘ ਨਕਈ, ਸਿਵਲ ਸਰਜਨ ਮਾਨਸਾ ਡਾ. ਹਰਦੇਵ ਸਿੰਘ, ਆਈਐਮਏ ਦੇ ਪ੍ਰਧਾਨ ਡਾ. ਜਨਕ ਰਾਜ ਸਿੰਗਲਾ, ਅਵਤਾਰ ਸਿੰਘ, ਸੋਸ਼ਲਿਸਟ ਪਾਰਟੀ ਦੇ ਆਗੂ ਹਰਿੰਦਰ ਮਾਨਸ਼ਾਹੀਆ ਆਦਿ ਹਾਜ਼ਰ ਸਨ।