ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਯਾਦਗਾਰੀ ਹੋ ਨਿੱਬੜਿਆ ਸਰੀ ਓਪਨ ਟੈਨਿਸ ਟੂਰਨਾਮੈਂਟ

11:37 AM Sep 27, 2023 IST

ਜਗਜੀਤ ਸਿੰਘ ਗਣੇਸ਼ਪੁਰ

Advertisement

ਨਿਊਟਨ ਟੈਨਿਸ ਕਲੱਬ, ਸਰੀ ਹੋਰ ਭਾਈਵਾਲ ਕਲੱਬਾਂ ਨਾਲ ਮਿਲ ਕੇ ਟੈਨਿਸ ਖੇਡ ਨੂੰ ਪ੍ਰਫੁੱਲਿਤ ਕਰਨ ਲਈ ਯਤਨਸ਼ੀਲ ਹੈ। ਇਸ ਲੜੀ ਵਿੱਚ ਇਸ ਨੂੰ ਸਨਸ਼ਾਈਨ ਕਲੱਬ ਡੇਲਟਾ ਦਾ ਭਰਪੂਰ ਸਹਿਯੋਗ ਮਿਲ ਰਿਹਾ ਹੈ। ਨਿਊਟਨ ਕਲੱਬ, ਟੈਨਿਸ ਬੀ.ਸੀ. ਤੋਂ ਮਾਨਤਾ ਪ੍ਰਾਪਤ ਹੈ ਅਤੇ ਅਗਾਂਹ ਨਿਊਟਨ ਕਲੱਬ ਨੂੰ ਟੈਨਿਸ ਕੈਨੇਡਾ ਦਾ ਮੈਂਬਰ ਹੋਣ ਦਾ ਵੀ ਮਾਣ ਪ੍ਰਾਪਤ ਹੈ। ਟੈਨਿਸ ਬੀ. ਸੀ. ਦੁਆਰਾ ਮਾਨਤਾ ਪ੍ਰਾਪਤ ਦੂਜਾ ‘ਸਰੀ ਓਪਨ ਟੈਨਿਸ ਟੂਰਨਾਮੈਂਟ 2023’ ਨਿਊਟਨ ਟੈਨਿਸ ਕੋਰਟ ਵਿੱਚ ਕਰਵਾਇਆ ਗਿਆ। ਇਸ ਵਿੱਚ ਟੈਨਿਸ ਦੇ ਵੱਖ-ਵੱਖ ਪੱਧਰ ਜਿਵੇਂ 2.5, 3.0, 3.5, 4.0, 4.5 ਅਤੇ ਓਪਨ ਵਰਗ ਅਧੀਨ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਬ੍ਰਿਟਿਸ਼ ਕੋਲੰਬੀਆ ਅਤੇ ਹੋਰ ਪ੍ਰੋਵਿੰਸ ਦੇ ਵੱਖ-ਵੱਖ ਸ਼ਹਿਰਾਂ ਤੋਂ 526 ਖਿਡਾਰੀਆਂ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਸ਼ਮੂਲੀਅਤ ਕੀਤੀ। ਇਸ ਸਾਲ ਪਿਛਲੇ ਸਾਲ ਦੇ ਮੁਕਾਬਲੇ ਕੁੱਲ ਖਿਡਾਰੀਆਂ ਦੀ ਗਿਣਤੀ ਵਿੱਚ ਚੋਖਾ ਵਾਧਾ ਹੋਇਆ। ਇਨਾਮਾਂ ਦੀ ਰਾਸ਼ੀ ਵੀ ਇਸ ਵਾਰ ਪਹਿਲਾਂ ਨਾਲੋਂ ਦੁੱਗਣੀ ਰੱਖੀ ਗਈ ਸੀ।
ਸਰੀ ਓਪਨ ਲਈ 520 ਮੁਕਾਬਲਿਆਂ ਲਈ 20 ਟੈਨਿਸ ਕੋਰਟਾਂ ਦੀ ਵਰਤੋਂ ਕੀਤੀ ਗਈ। ਇਸ ਵਿੱਚ ਸਨਸ਼ਾਈਨ ਕਲੱਬ ਨੇ ਵੀ ਆਪਣੇ ਕੋਰਟ ਮੁਹੱਈਆ ਕਰਵਾਏ ਸਨ। ਇਸ ਵਾਰ ਟੈਨਿਸ ਬੀ.ਸੀ. ਅਤੇ ਸਿਟੀ ਆਫ਼ ਸਰੀ ਵੱਲੋਂ ਨਿਊਟਨ ਕਲੱਬ ਦੀ ਵਿੱਤੀ ਸਹਾਇਤਾ ਲਈ ਫੰਡ ਜਾਰੀ ਕੀਤੇ ਜਾ ਰਹੇ ਹਨ। ਸਰੀ ਸਿਟੀ ਮੇਅਰ ਬ੍ਰੈਂਡਾ ਲੌਕ ਨੇ ਫਾਈਨਲ ਮੁਕਾਬਲੇ ਵਾਲੇ ਦਿਨ ਕਲੱਬ ਪ੍ਰਬੰਧਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ। ਨਿਊਟਨ ਕਲੱਬ ਦੀ ਸਮੁੱਚੀ ਟੀਮ ਵੱਲੋਂ ਆਏ ਹੋਏ ਦਰਸ਼ਕਾਂ ਅਤੇ ਪਹੁੰਚੀਆਂ ਸਮੁੱਚੀਆਂ ਸ਼ਖ਼ਸੀਅਤਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਡਾਇਰੈਕਟਰ ਗੈਰੀ ਡੇਹਲੋ ਨੇ ਇਸ ਟੂਰਨਾਮੈਂਟ ਦੀ ਸਫਲਤਾ ਵਿੱਚ ਅਹਿਮ ਭੂਮਿਕਾ ਨਿਭਾਈ। ਟੂਰਨਾਮੈਂਟ ਦੇ ਡਰਾਅ ਤਿਆਰ ਕਰਨ ਵਿੱਚ ਸੋਫੀਆ ਪਾਈਲੀਪੈਂਕੋ, ਜੈ ਵਿਲਾਨੁਏਵਾ ਅਤੇ ਪਵਨ ਬ੍ਰੈਚ ਨੇ ਬਾਖੂਬੀ ਡਿਊਟੀ ਨਿਭਾਈ। ਰਾਜਦੀਪ ਝੱਲੀ ਅਤੇ ਅਮਰਜੀਤ ਸੰਧੂ ਦੀ ਸੁਚੱਜੀ ਅਗਵਾਈ ਵੀ ਸਰੀ ਓਪਨ ਦੀ ਸਫਲਤਾ ਵਿੱਚ ਖਾਸ ਸਥਾਨ ਰੱਖਦੀ ਹੈ। ਡਾਇਰੈਕਟਰ ਆਫ ਅਪਰੈਨਸ਼ਨਜ ਗੁਰਮੁਖ ਝੂਟੀ ਦੇ ਯਤਨਾਂ ਨਾਲ ਨਿਊਟਨ ਟੈਨਿਸ ਕਲੱਬ ਨਿੱਤ ਨਵੀਆਂ ਮੰਜ਼ਿਲਾਂ ਸਰ ਕਰ ਰਿਹਾ ਹੈ ਅਤੇ ਸਰੀ ਓਪਨ ਨੂੰ ਸਫਲ ਬਣਾਉਣ ਵਿੱਚ ਵੀ ਉਨ੍ਹਾਂ ਦਾ ਵਿਸ਼ੇਸ਼ ਯੋਗਦਾਨ ਹੈ। ਬੱਚਿਆਂ ਦੀ ਕੋਚਿੰਗ (ਯੰਗ ਏਸਸ) ਦੀ ਜ਼ਿੰਮੇਵਾਰੀ ਕੋਆਰਡੀਨੇਟਰ ਪਵਨਦੀਪ ਸਾਹਨੀ ਦੀ ਦੇਖ-ਰੇਖ ਹੇਠਾਂ ਲਗਾਤਾਰ ਚੱਲ ਰਹੀ ਹੈ। ਨਿਊਟਨ ਟੈਨਿਸ ਹਫ਼ਤੇ ਵਿੱਚ ਦੋ ਦਿਨ ਨੌਜਵਾਨ ਖਿਡਾਰੀਆਂ ਦੀਆਂ ਕੋਚਿੰਗ ਕਲਾਸਾਂ ਦਾ ਪ੍ਰਬੰਧ ਕਰਦਾ ਹੈ।


ਇਸ ਵਾਰ ਹੋਏ ਮੁਕਾਬਲਿਆਂ ਵਿੱਚ ਪੁਰਸ਼ਾਂ ਦੇ ਸਿੰਗਲਜ਼ ਵਰਗ ਵਿੱਚ ਪਿਛਲੇ ਸਾਲ ਦੇ ‘ਰਿਆਨ ਡੂਟੋਇਟ’ ਇੱਕ ਵਾਰ ਫਿਰ ਤੋਂ ਜੇਤੂ ਬਣੇ ਅਤੇ ਫਾਇਨਾਲਿਸਟ ਰਹੇ ਹੈਨਰੀ ਰੇਨ। ਮਹਿਲਾ ਸਿੰਗਲਜ਼ ਓਪਨ ਚੈਂਪੀਅਨ ਬਣਨ ਦਾ ਮਾਣ ਅਨਾ ਮਾਰੀਆ ਦੇ ਹਿੱਸੇ ਆਇਆ। ਅਨਾ ਮਾਰੀਆ ਨੇ ਫਾਈਨਲ ਵਿੱਚ ਹਾਨਾ ਚੋ ਨੂੰ ਹਰਾ ਕੇ ਸਰੀ ਕੱਪ ਆਪਣੇ ਨਾਮ ਕੀਤਾ। ਪੁਰਸ਼ਾਂ ਦੇ ਓਪਨ ਡਬਲਜ਼ ਵਿੱਚ ਰਿਆਨ ਡੂਟੋਇਟ ਅਤੇ ਅਵੀ ਸ਼ੂਗਰ ਜੇਤੂ ਰਹੇ ਜਦੋਂ ਕਿ ਫਾਇਨਾਲਿਸਟ ਰਹੇ ਬੈਨ ਕਿਰਸ਼ ਅਤੇ ਪਾਲ ਰੈਚਫੋਰਡ। ਇਸ ਤਰ੍ਹਾਂ ਹੀ ਮਹਿਲਾ ਓਪਨ ਡਬਲਜ਼ ਵਿੱਚ ਜੂਲੀਅਟ ਜੀਆ ਵੇਨ ਝਾਂਗ ਅਤੇ ਵੈਂਡੀ ਕਿਊ ਵੇਨ ਝਾਂਗ ਨੇ ਹਾਨਾ ਚੋ ਅਤੇ ਰੇਨਾਟਾ ਗਾਬੂਜ਼ਯਾਨ ਨੂੰ ਹਰਾ ਕੇ ਸਰੀ ਓਪਨ ਆਪਣੇ ਨਾਮ ਕੀਤਾ। ਇਸ ਦੇ ਨਾਲ ਹੀ ਮਿਕਸਡ ਓਪਨ ਡਬਲਜ਼ ਵਿੱਚ ਮਨਦੀਪ ਯਾਦਵ ਅਤੇ ਵੈਂਡੀ ਕਿਊ ਵੇਨ ਝਾਂਗ ਜੇਤੂ ਅਤੇ ਸੇਬੇਸਟਿਅਨ ਡੀ ਅਤੇ ਰੇਬੇਕਾ ਜੌਜ਼ੀ ਉਪਜੇਤੂ ਰਹੇ।
ਇਸ ਤੋਂ ਪਹਿਲਾਂ ਨਿਊਟਨ ਟੈਨਿਸ ਕਲੱਬ ਨੇ ਅੰਡਰ-14 ਅਤੇ ਅੰਡਰ-16 ਦੇ ਟੈਨਿਸ ਮੁਕਾਬਲੇ ਕਰਵਾਏ ਸਨ। ਸਰੀ ਪ੍ਰੋਵਿਜ਼ਨਲ ਲੀਗ ਦੀ ਵੀ ਮੇਜ਼ਬਾਨੀ ਪਿਛਲੇ ਸਮਿਆਂ ਵਿੱਚ ਨਿਊਟਨ ਦੁਆਰਾ ਸਫਲਤਾ ਪੂਰਵਕ ਕੀਤੀ ਗਈ। ਹੁਣ ਅਗਲੇ ਮਹੀਨੇ ਨਿਊਟਨ ਕਲੱਬ ਟਰੂ ਸਟਾਰ ਟੂਰਨਾਮੈਂਟ ਅੰਡਰ-12 ਅਤੇ ਅੰਡਰ-14 ਦੀ ਮੇਜ਼ਬਾਨੀ ਸਤੰਬਰ ਵਿੱਚ ਕਰਨ ਜਾ ਰਿਹਾ ਹੈ।
ਸੰਪਰਕ: 94655-76022
Advertisement

ਨੀਲੂ ਜਰਮਨ ਦਾ ਗ਼ਜ਼ਲ ਸੰਗ੍ਰਹਿ ਲੋਕ ਅਰਪਣ

ਟ੍ਰਿਬਿਊਨ ਨਿਊਜ਼ ਸਰਵਿਸ
ਇਟਲੀ: ਸਾਹਿਤ ਸੁਰ ਸੰਗਮ, ਇਟਲੀ ਦੇ ਅਹੁਦੇਦਾਰਾਂ ਤੇ ਮੈਂਬਰ ਸਾਹਿਬਾਨ ਦੀ ਅਹਿਮ ਮੀਟਿੰਗ ਸਭਾ ਦੇ ਜਰਨਲ ਸਕੱਤਰ ਪ੍ਰੋ. ਜਸਪਾਲ ਸਿੰਘ ਦੇ ਸੱਦੇ ਉੱਤੇ ਇਟਲੀ ਦੇ ਸ਼ਹਿਰ ਪਾਰਮਾਂ ਵਿੱਖੇ ਹੋਈ। ਇਸ ਇਕੱਤਰਤਾ ਵਿੱਚ ਵਿਚਾਰ ਚਰਚਾ ਤੋਂ ਇਲਾਵਾ ਸਭਾ ਦੇ ਮੀਤ ਪ੍ਰਧਾਨ ਮਾਸਟਰ ਗੁਰਮੀਤ ਸਿੰਘ ਅਤੇ
ਗਾਇਕ ਸੋਢੀ ਮੱਲ ਵੱਲੋਂ ਸੁਝਾਅ ਦਿੱਤਾ ਗਿਆ ਕਿ ਸਭਾ ਦੇ ਮੰਚ ਵੱਲੋਂ ਸਾਹਿਤਕ ਗਤੀਵਿਧੀਆਂ ਦੇ ਨਾਲ ਨਾਲ ਇਟਲੀ ਵਿੱਚ ਸੱਭਿਆਚਾਰਕ ਸਮਾਗਮ ਵੀ
ਕੀਤੇ ਜਾਣ ਤਾਂ ਜੋ ਗੀਤ ਸੰਗੀਤ ਰਾਹੀਂ ਪਰਦੇਸਾਂ ਵਿੱਚ ਰਹਿੰਦੇ ਹੋਏ ਵੀ ਉਹ ਆਪਣੇ ਸੱਭਿਆਚਾਰ ਨਾਲ ਜੁੜੇ ਰਹਿ ਸਕਣ ਤੇ ਇੱਥੇ ਵੱਸਦੇ ਭਾਈਚਾਰੇ ਨੂੰ ਵੀ ਜੋੜ ਸਕਣ।
ਇਸ ਇਕੱਤਰਤਾ ਵਿੱਚ ਜਰਮਨ ਵਸਦੀ ਪੰਜਾਬਣ ਨੀਲੂ ਜਰਮਨ ਦੇ ਨਵੇਂ ਗ਼ਜ਼ਲ ਸੰਗ੍ਰਹਿ ‘ਪਰਛਾਵਿਆਂ ਦੀ ਡਾਰ’ ਦਾ ਸਭਾ ਵੱਲੋਂ ਯੂਰਪੀ ਪੰਜਾਬੀ ਪਾਠਕਾਂ ਲਈ ਲੋਕ ਅਰਪਣ ਵੀ ਕੀਤਾ ਗਿਆ। ਇਸ ਮੌਕੇ ਸਭਾ ਦੇ ਮੁੱਖ ਸਲਾਹਕਾਰ ਦਲਜਿੰਦਰ ਰਹਿਲ ਨੇ ਨੀਲੂ ਜਰਮਨ ਦੀ ਸਿਰਜਣਾ ਪ੍ਰਕਿਰਿਆ ’ਤੇ ਗੱਲਬਾਤ ਕਰਦਿਆਂ ਕਿਹਾ ਕਿ ਲੇਖਕਾ ਦੇ ਪਹਿਲੇ ਕਾਵਿ ਸੰਗ੍ਰਹਿ ‘ਬੈਰਾਗ’ ਤੋਂ ਬਾਅਦ ਇਹ ਉਸ ਦਾ ਦੂਜਾ ਉਪਰਾਲਾ ਹੈ ਜਿਸ ਦਾ ਸਾਨੂੰ ਯੂਰਪ ਦੀ ਧਰਤੀ ਤੋਂ ਸਵਾਗਤ ਕਰਨਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਨੀਲੂ ਜਰਮਨ ਦੇ ਇਸ ਗ਼ਜ਼ਲ ਸੰਗ੍ਰਹਿ ਨੂੰ ਵੱਡੇ ਸਾਹਿਤਕਾਰਾਂ ਸੁਰਜੀਤ ਪਾਤਰ, ਕ੍ਰਿਸ਼ਨ ਭਨੋਟ ਤੇ ਜਸਵੀਰ ਰਾਣਾ ਵਰਗੀਆਂ ਸ਼ਖ਼ਸੀਅਤਾਂ ਦਾ ਅਸ਼ੀਰਵਾਦ ਪ੍ਰਾਪਤ ਹੈ।
ਸਭਾ ਵੱਲੋਂ ਨੀਲੂ ਜਰਮਨ ਦੀ ਸੱਜਰੀ ਤੇ ਨਿਵੇਕਲੇ ਅਨੁਭਵ ਵਾਲੀ ਪੁਖਤਾ ਤੇ ਸਾਰਥਿਕ ਸ਼ਾਇਰੀ ਨੂੰ ਜੀ ਆਇਆਂ ਆਖਦਿਆਂ ਉਸ ਨੂੰ ਵਧਾਈ ਦਿੱਤੀ ਗਈ। ਇਸ ਇਕੱਤਰਤਾ ਵਿੱਚ ਸਭਾ ਦੇ ਮੀਤ ਪ੍ਰਧਾਨ ਮਾਸਟਰ ਗੁਰਮੀਤ ਸਿੰਘ ਮੱਲ੍ਹੀ, ਜਰਨਲ ਸਕੱਤਰ ਪ੍ਰੋ. ਜਸਪਾਲ ਸਿੰਘ ਤੇ ਦਲਜਿੰਦਰ ਰਹਿਲ ਸਮੇਤ ਆਤਮਾ ਸਿੰਘ ਨਿੱਝਰ, ਸਤਨਾਮ ਸਿੰਘ ਟਿਵਾਣਾ, ਸ਼ਿਵ ਇੰਦਰ ਦਿਆਲ ਸਿੰਘ, ਗੁਰਦੇਵ ਸਿੰਘ, ਸੁਖਜਿੰਦਰ ਸਿੰਘ, ਪਰਮਜੀਤ ਸਿੰਘ ਪੰਮ, ਗਾਇਕ ਸੋਢੀ ਮੱਲ, ਸਹਿਜਪ੍ਰੀਤ ਸਿੰਘ ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ।

Advertisement