ਮੋਟਰਸਾਈਕਲ ਚੋਰ ਗਰੋਹ ਦਾ ਮੈਂਬਰ ਕਾਬੂ
08:41 AM Dec 12, 2024 IST
ਨਿੱਜੀ ਪੱਤਰ ਪ੍ਰੇਰਕ
ਸਿਰਸਾ, 11 ਦਸੰਬਰ
ਇਥੋਂ ਦੀ ਪੁਲੀਸ ਨੇ ਅੰਤਰਾਜੀ ਚੋਰ ਗਰੋਹ ਦੇ ਇੱਕ ਮੈਂਬਰ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਕੋਲੋਂ ਪੰਜ ਚੋਰੀ ਕੀਤੇ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ ਜਿਸ ਦੀ ਪਛਾਣ ਸੁਰਿੰਦਰ ਵਾਸੀ ਸ਼ੇਰਪੁਰਾ ਭਾਦਰਾ ਰਾਜਸਥਾਨ ਵੱਜੋਂ ਕੀਤੀ ਗਈ ਹੈ। ਪੁਲੀਸ ਦੇ ਸਪੈਸ਼ਲ ਸਟਾਫ ਟੀਮ ਦੇ ਇੰਚਾਰਜ ਸਬ ਇੰਸਪੈਕਟਰ ਸੰਦੀਪ ਕੁਮਾਰ ਨੇ ਦੱਸਿਆ ਕਿ ਪਿਛਲੇ ਦਿਨੀਂ ਸਿਰਸਾ ਅਤੇ ਇਸ ਦੇ ਨਾਲ ਲਗਦੇ ਏਰੀਏ ’ਚ ਮੋਟਰਸਾਈਕਲ ਚੋਰੀ ਦੀਆਂ ਘਟਨਾਵਾਂ ਵਧ ਗਈਆਂ ਸਨ, ਜਿਸ ਮਗਰੋਂ ਸਪੈਸ਼ਲ ਸਟਾਫ ਦੀ ਟੀਮ ਬਣਾਈ ਗਈ। ਟੀਮ ਨੇ ਅਹਿਮ ਸੁਰਾਗ ਇਕੱਠੇ ਕਰਕੇ ਉਕਤ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਚੋਰੀ ਦੇ ਪੰਜ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ।
Advertisement
Advertisement