ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਿੰਨੀ ਗੁੱਜਰ ਗਰੋਹ ਦਾ ਮੈਂਬਰ ਅਸਲੇ ਸਣੇ ਗ੍ਰਿਫ਼ਤਾਰ

12:08 PM Sep 24, 2023 IST
featuredImage featuredImage
ਪੁਲੀਸ ਦੀ ਗ੍ਰਿਫ਼ਤ ਵਿੱਚ ਮੁਲਜ਼ਮ ਸ਼ਾਹਬਾਜ਼ ਸਿੰਘ। -ਫੋਟੋ: ਮਲਕੀਅਤ ਸਿੰਘ

ਪੱਤਰ ਪ੍ਰੇਰਕ
ਜਲੰਧਰ, 23 ਸਤੰਬਰ
ਦਿਹਾਤ ਦੀ ਕ੍ਰਾਈਮ ਬਰਾਂਚ ਦੀ ਟੀਮ ਨੇ ਗਸ਼ਤ ਦੌਰਾਨ ਬਿੰਨੀ ਗੁੱਜਰ ਗਰੋਹ ਦੇ ਮੈਂਬਰ ਨੂੰ ਹੈਰੋਇਨ ਤੇ ਪਿਸਤੌਲ ਸਣੇ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐੱਸਪੀ ਜਾਂਚ ਸੁਰਿੰਦਰ ਪਾਲ ਧੋਗੜੀ ਨੇ ਦੱਸਿਆ ਕਿ ਕ੍ਰਾਈਮ ਬਰਾਂਚ ਦੇ ਇੰਚਾਰਜ ਇੰਸਪੈਕਟਰ ਪੁਸ਼ਪ ਬਾਲੀ ਦੀ ਅਗਵਾਈ ਹੇਠ ਸਬ-ਇੰਸਪੈਕਟਰ ਨਿਰਮਲ ਸਿੰਘ ਪੁਲੀਸ ਪਾਰਟੀ ਸਣੇ ਪਿੰਡ ਜੰਡੂ ਸਿੰਘਾ ਤੋਂ ਹੁੰਦੇ ਹੋਏ ਅੱਡਾ ਕਪੂਰ ਪਿੰਡ ਵੱਲ ਜਾ ਰਹੇ ਸਨ। ਪੁਲੀਸ ਪਾਰਟੀ ਜਦੋਂ ਹਰਲੀਨ ਵਾਟਰ ਵਾਲੇ ਪੁਲ ਨੇੜੇ ਪੁੱਜੀ ਤਾਂ ਇਕ ਨੌਜਵਾਨ ਸੜਕ ਕੰਢੇ ਖੜ੍ਹਾ ਦਿੱਸਿਆ। ਉਸ ਨੌਜਵਾਨ ਨੇ ਜਦ ਪੁਲੀਸ ਪਾਰਟੀ ਦੇਖੀ ਤਾਂ ਉਹ ਘਬਰਾ ਗਿਆ ਤੇ ਹਰਲੀਨ ਵਾਟਰ ਪਾਰਕ ਵੱਲ ਤੁਰ ਪਿਆ। ਸ਼ੱਕ ਪੈਣ ’ਤੇ ਪੁਲੀਸ ਪਾਰਟੀ ਨੇ ਉਸ ਨੂੰ ਰੋਕ ਕੇ ਜਦੋਂ ਨਾਂ ਪੁੱਛਿਆ ਤਾਂ ਉਸ ਨੇ ਸ਼ਾਹਬਾਜ਼ ਸਿੰਘ ਵਾਸੀ ਮੁਹੱਲਾ ਨਿਊ ਫਤਹਿਗੜ੍ਹ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਦੱਸਿਆ। ਉਸ ਦੀ ਤਲਾਸ਼ੀ ਲੈਣ ’ਤੇ ਉਸ ਦੀ ਡੱਬ ’ਚੋਂ ਇੱਕ ਪਿਸਤੌਲ ਤੇ ਪੰਜ ਕਾਰਤੂਸ ਬਰਾਮਦ ਹੋਏ। ਉਸ ਦੀ ਜੇਬ ’ਚੋਂ ਇੱਕ ਮੋਮੀ ਲਿਫਾਫਾ ਵੀ ਬਰਾਮਦ ਹੋਇਆ ਜਿਸ ਵਿੱਚੋਂ 210 ਗ੍ਰਾਮ ਹੈਰੋਇਨ ਮਿਲੀ।
ਡੀਐੱਸਪੀ ਸੁਰਿੰਦਰ ਪਾਲ ਨੇ ਦੱਸਿਆ ਕਿ ਮੁਲਜ਼ਮ ਖਿਲਾਫ ਥਾਣਾ ਪਤਾਰਾ ’ਚ ਅਸਲਾ ਕੇਸ ਦਰਜ ਕਰ ਕੇ ਉਸ ਕੋਲੋਂ ਪੁੱਛ-ਪੜਤਾਲ ਲਈ ਪੁਲੀਸ ਰਿਮਾਂਡ ਲਿਆ ਜਾ ਰਿਹਾ ਹੈ। ਕਾਬੂ ਕੀਤਾ ਮੁਲਜ਼ਮ ਦਾ ਪਿਤਾ ਸੇਵਾਮੁਕਤ ਪੁਲੀਸ ਇੰਸਪੈਕਟਰ ਹੈ।

Advertisement

Advertisement