ਪਟਵਾਰੀਆਂ ਦੀ ਜਥੇਬੰਦੀ ਵੱਲੋਂ ਸੇਖਵਾਂ ਨਾਲ ਮੁਲਾਕਾਤ
08:48 AM Nov 14, 2023 IST
ਬਟਾਲਾ: ਨਿਊ ਰੈਵੇਨਿਊ ਪਟਵਾਰੀ-ਕਾਨੂੰਨਗੋ ਜਥੇਬੰਦੀ ਪੰਜਾਬ ਦੇ ਅਹੁਦੇਦਾਰ ‘ਆਪ’ ਦੇ ਸੂਬਾਈ ਜਨਰਲ ਸਕੱਤਰ ਜਗਰੂਪ ਸਿੰਘ ਸੇਖਵਾਂ ਨੂੰ ਉਨ੍ਹਾਂ ਦੇ ਘਰ ਪਿੰਡ ਸੇਖਵਾਂ ਵਿੱਚ ਮਿਲੇ। ਇਸ ਮੌਕੇ ’ਤੇ ਜਥੇਬੰਦੀ ਦੇ ਕਨਵੀਨਰ ਗਰੁੱਪ ਮੈਂਬਰ ਜਸਵੰਤ ਸਿੰਘ ਦਾਲਮ, ਜਗਦੀਪ ਸਿੰਘ ਕਾਹਲੋਂ, ਸੁਰਿੰਦਰ ਪਾਲ ਭਗਤ ਤੇ ਲਖਵਿੰਦਰ ਸਿੰਘ ਕਾਨੂੰਗੋ ਆਦਿ ਨੇ ਦੱਸਿਆ ਸੂਬੇ ਅੰਦਰ ਨਿਊ ਰੈਵੇਨਿਊ ਪਟਵਾਰੀ ਕਾਨੂੰਗੋ ਜਥੇਬੰਦੀ ਉਸ ਸਮੇਂ ਹੋਂਦ ਵਿੱਚ ਆਈ, ਜਦੋਂ ਪਹਿਲੀ ਯੂਨੀਅਨ ਨੇ ਪਟਵਾਰੀ ਅਤੇ ਕਾਨੂੰਗਆਂ ਵੱਲੋਂ ਪੰਜਾਬ ਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਸਮਝਣ ਦੀ ਜਗ੍ਹਾਂ ਹੜਤਾਲ ਕਰ ਦਿੱਤੀ ਸੀ। ਇਸ ਮੌਕੇ ਨਿਊ ਰੈਵੇਨਿਊ ਪਟਵਾਰੀ-ਕਾਨੂੰਗੋ ਜਥੇਬੰਦੀ ਦੇ ਕਨਵੀਨਰ ਗਰੁੱਪ ਵੱਲੋ ਸ੍ਰੀ ਸੇਖਵਾਂ ਨਾਲ ਪੁਰਾਣੀ ਯੂਨੀਅਨ ਵੱਲੋ ਕੀਤੀਆਂ ਜਾ ਰਹੀਆਂ ਧੱਕੇਸ਼ਾਹੀਆਂ ਤੇ ਬੇਇਨਸਾਫ਼ੀਆਂ ਦਾ ਜ਼ਿਕਰ ਵੀ ਕੀਤਾ। -ਨਿੱਜੀ ਪੱਤਰ ਪ੍ਰੇਰਕ
Advertisement
Advertisement