ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਤਰਕਸ਼ੀਲ ਸੁਸਾਇਟੀ ਦੇ ਆਗੂਆਂ ਦੀ ਮੀਟਿੰਗ

07:47 AM Jul 19, 2023 IST
ਤਰਕਸ਼ੀਲ ਭਵਨ ਬਰਨਾਲਾ ਵਿੱਚ ਮੀਟਿੰਗ ਉਪਰੰਤ ਸੂਬਾ ਕਮੇਟੀ ਦੇ ਆਗੂ। -ਫੋਟੋ: ਬੱਲੀ

ਖੇਤਰੀ ਪ੍ਰਤੀਨਿਧ
ਬਰਨਾਲਾ, 18 ਜੁਲਾਈ
ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ ਜਥੇਬੰਦਕ ਮੁਖੀ ਮਾਸਟਰ ਰਾਜਿੰਦਰ ਭਦੌੜ ਦੀ ਪ੍ਰਧਾਨਗੀ ਹੇਠ ਇੱਥੇ ਤਰਕਸ਼ੀਲ ਭਵਨ ਵਿੱਚ ਹੋਈ। ਜਿਸ ਵਿਚ ਤਰਕਸ਼ੀਲ ਸੁਸਾਇਟੀ ਵਲੋਂ ਅਗਸਤ ਮਹੀਨੇ ਵਿੱਚ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਕਰਵਾਉਣ ਅਤੇ ਕੌਮੀ ਤਰਕਸ਼ੀਲ ਚਿੰਤਕ ਡਾ. ਨਰਿੰਦਰ ਦਾਭੋਲਕਰ ਯਾਦਗਾਰੀ ਸਮਾਜਿਕ ਚੇਤਨਾ ਹਫ਼ਤਾ ਮਨਾਉਣ ਦਾ ਫੈਸਲਾ ਲਿਆ ਗਿਆ। ਸੂਬਾ ਕਮੇਟੀ ਆਗੂਆਂ ਮਾਸਟਰ ਰਾਜਿੰਦਰ ਭਦੌੜ, ਹੇਮ ਰਾਜ ਸਟੈਨੋ ਤੇ ਸੁਮੀਤ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਵਿਚ ਵਿਗਿਆਨਕ ਚੇਤਨਾ ਵਿਕਸਤ ਕਰਨ ਦੇ ਮਕਸਦ ਵਜੋਂ ਸਮੁੱਚੇ ਪੰਜਾਬ ਦੇ ਸਕੂਲਾਂ ਵਿੱਚ 26 -27 ਅਗਸਤ ਨੂੰ ਕਰਵਾਈ ਜਾਵੇਗੀ। ਸੁਸਾਇਟੀ ਵਲੋਂ ਮਿਡਲ ਅਤੇ ਸੈਕੰਡਰੀ ਗਰੁੱਪ ਲਈ ਤੀਹ ਹਜ਼ਾਰ ਕਿਤਾਬਾਂ ਵਿਦਿਆਰਥੀਆਂ ਤਕ ਪਹੁੰਚਾਈਆਂ ਜਾ ਚੁੱਕੀਆਂ ਹਨ। ਇਸੇ ਤਰ੍ਹਾਂ ਸੁਸਾਇਟੀ ਵਲੋਂ ਡਾ. ਨਰਿੰਦਰ ਦਾਭੋਲਕਰ ਦੀ ਯਾਦ ਵਿੱਚ 10 ਅਗਸਤ ਤੋਂ 20 ਅਗਸਤ ਤਕ ਸਮਾਜਿਕ ਚੇਤਨਾ ਯਾਦਗਾਰੀ ਹਫ਼ਤਾ ਮਨਾਇਆ ਜਾਵੇਗਾ। ਅਖੀਰ ‘ਚ ਜ਼ੋਨ ਆਗੂ ਪਰਮਵੇਦ ਸੰਗਰੂਰ, ਸਤਪਾਲ ਸਲੋਹ, ਜਸਵੰਤ ਜੀਰਖ, ਰਾਮ ਕੁਮਾਰ ਪਟਿਆਲਾ ਅਤੇ ਕੁਲਵੰਤ ਕੌਰ ਵਲੋਂ ਆਪਣੇ ਆਪਣੇ ਜ਼ੋਨਾਂ/ ਇਕਾਈਆਂ ਦੀਆਂ ਸਰਗਰਮੀਆਂ ਦੀਆਂ ਰਿਪੋਰਟਾਂ ਪੇਸ਼ ਕੀਤੀਆਂ।

Advertisement

Advertisement
Tags :
ਆਗੂਆਂਸੁਸਾਇਟੀਤਰਕਸ਼ੀਲਮੀਟਿੰਗ
Advertisement