ਐਸੋਸੀਏਸ਼ਨ ਆਫ ਯੂਨਾਈਟਿਡ ਕਾਲਜ ਟੀਚਰਜ਼ ਦੀ ਮੀਟਿੰਗ ਹੋਈ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 4 ਨਵੰਬਰ
ਐਸੋਸੀਏਸ਼ਨ ਆਫ਼ ਯੂਨਾਈਟਿਡ ਕਾਲਜ ਟੀਚਰਜ਼, ਪੰਜਾਬ ਅਤੇ ਚੰਡੀਗੜ੍ਹ ਨੇ ਪੰਜਾਬ ਯੂਨੀਵਰਸਿਟੀ ਦੀ ਐਫਿਲੀਏਸ਼ਨ ਕਮੇਟੀ ਵੱਲੋਂ ਸ਼੍ਰੀ ਆਤਮ ਵੱਲਭ ਜੈਨ ਕਾਲਜ ਲੁਧਿਆਣਾ ’ਤੇ ਸਖ਼ਤ ਕਾਰਵਾਈ ਕਰਦਿਆਂ ਬੀਸੀਏ ਦਾਖਲਿਆਂ ’ਤੇ ਰੋਕ ਲਗਾਉਣ ਦੇ ਹੁਕਮਾਂ ਦਾ ਸਵਾਗਤ ਕੀਤਾ ਹੈ। ਅੱਜ ਇੱਥੇ ਮੀਟਿੰਗ ਉਪਰੰਤ ਏਯੂਸੀਟੀ ਦੇ ਜਨਰਲ ਸਕੱਤਰ ਪ੍ਰੋ. ਜਸਪਾਲ ਸਿੰਘ ਅਤੇ ਬੁਲਾਰੇ ਪ੍ਰੋ. ਤਰੁਣ ਘਈ ਨੇ ਦੱਸਿਆ ਕਿ ਯੂਨੀਵਰਸਿਟੀ ਵੱਲੋਂ 2 ਨਵੰਬਰ ਨੂੰ ਕਾਲਜ ਨੂੰ ਪੱਤਰ ਕੱਢ ਕੇ ਕਾਲਜ ਤੋਂ ਰਿਕਾਰਡ ਮੰਗਿਆ ਗਿਆ ਹੈ ਕਿ ਕਾਲਜ ਵਿੱਚ ਕੰਮ ਕਰਦੇ ਸਾਰੇ ਮੁਲਾਜ਼ਮਾਂ ਦੀ ਸਰਵਿਸ ਬੁੱਕ, ਤਨਖਾਹ ਰਜਿਸਟਰ, ਲੀਵ ਰਿਕਾਰਡ, ਪੀਐੱਫ ਦਾ ਰਿਕਾਰਡ, ਹਾਊਸ ਰੇਂਟ ਅਤੇ ਡੀਏ ਦਾ ਰਿਕਾਰਡ ਭੇਜਿਆ ਜਾਵੇ। ਇਸ ਦੇ ਨਾਲ ਕਾਲਜ ਤੋਂ ਰਿਟਾਅਰਲ ਬੈਨੀਫਿਟ ਫੰਡ ਦੇ ਖੋਲ੍ਹੇ ਵੱਖਰੇ ਅਕਾਊਂਟ ਦੇ ਸਬੂਤ ਭੇਜੇ ਜਾਣ ਅਤੇ ਅਧਿਆਪਕਾਂ ਦੀਆਂ ਸਾਲਾਨਾ ਇੰਕਰੀਮੈਂਟਾਂ ਅਤੇ ਪ੍ਰੋਮੋਸ਼ਨਾਂ ਦਾ ਰਿਕਾਰਡ ਵੀ ਮੰਗਿਆ ਗਿਆ ਹੈ।
ਯੂਨੀਵਰਸਿਟੀ ਦੀ ਐਫੀਲੀਏਸ਼ਨ ਕਮੇਟੀ ਨੇ ਕਾਲਜ ਵਿੱਚ ਬੀਸੀਏ ਪਹਿਲਾ ਸਾਲ ਖੋਲ੍ਹਣ ਲਈ ਯੂਨੀਵਰਸਿਟੀ ਵੱਲੋਂ 12 ਅਗਸਤ 2023 ਨੂੰ ਲਗਾਈਆਂ ਸ਼ਰਤਾਂ ਪੂਰੀਆਂ ਕਰਨ ਦੇ ਹੁਕਮ ਦਿੰਦਿਆਂ ਸਪੱਸ਼ਟ ਕੀਤਾ ਹੈ ਕਿ ਜਦੋਂ ਤੱਕ ਸ਼ਰਤਾਂ ਨੂੰ ਪੂਰਾ ਨਹੀਂ ਕੀਚਾ ਜਾਂਦਾ ਉਦੋਂ ਤੱਕ ਕੋਈ ਦਾਖਲਾ ਵੱਲੋਂ ਬੀਸੀਏ ਕੋਰਸ ਵਿੱਚ ਕੋਈ ਦਾਖ਼ਲਾ ਨਹੀਂ ਕੀਤਾ ਜਾਵੇਗਾ।