For the best experience, open
https://m.punjabitribuneonline.com
on your mobile browser.
Advertisement

ਮੈਡੀਕਲ ਦੀ ਵਿਦਿਆਰਥਣ ਵੱਲੋਂ ਪ੍ਰੋਫੈਸਰ ’ਤੇ ਜਿਨਸੀ ਸ਼ੋਸ਼ਣ ਦਾ ਦੋਸ਼

08:48 AM Mar 19, 2024 IST
ਮੈਡੀਕਲ ਦੀ ਵਿਦਿਆਰਥਣ ਵੱਲੋਂ ਪ੍ਰੋਫੈਸਰ ’ਤੇ ਜਿਨਸੀ ਸ਼ੋਸ਼ਣ ਦਾ ਦੋਸ਼
Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 18 ਮਾਰਚ
ਮੈਡੀਕਲ ਦੀ ਇੱਕ 20 ਸਾਲਾ ਵਿਦਿਆਰਥਣ ਨੇ ਆਪਣੇ ਪ੍ਰੋਫੈਸਰ ’ਤੇ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਲਾਇਆ ਹੈ। ਸ਼ਿਕਾਇਤਕਰਤਾ ਅਨੁਸਾਰ ਉਹ ਸਰਕਾਰੀ ਹਸਪਤਾਲ ਵਿੱਚ 2021 ਬੈਚ ਦੀ ਐੱਮਬੀਬੀਐਸ ਦੀ ਵਿਦਿਆਰਥਣ ਹੈ। ਐੱਫਆਈਆਰ ਵਿੱਚ ਕਿਹਾ ਗਿਆ, “ਮੈਡੀਸਨ ਵਿਭਾਗ 31 ਜਨਵਰੀ ਨੂੰ ਸਾਡੀ ਜ਼ੁਬਾਨੀ ਪ੍ਰੀਖਿਆ ਲਈ ਗਈ ਸੀ। ਦੁਪਹਿਰ 1:15 ਵਜੇ ਮੈਨੂੰ ਫਾਰਮਾਕੋਲੋਜੀ ਦੇ ਸਹਾਇਕ ਪ੍ਰੋਫੈਸਰ ਕੋਲ ਪ੍ਰੀਖਿਆ ਦੇਣ ਗਈ। ਪ੍ਰੋਫੈਸਰ ਨੇ ਕੁਰਸੀ ਆਪਣੇ ਨੇੜੇ ਰੱਖੀ ਹੋਈ ਸੀ, ਜਦੋਂ ਕਿ ਅਜਿਹੇ ਇਮਤਿਹਾਨ ਦੌਰਾਨ ਵਿਦਿਆਰਥੀ ਆਮ ਤੌਰ ’ਤੇ ਅਧਿਆਪਕ ਦੇ ਸਾਹਮਣੇ ਵਾਲੀ ਕੁਰਸੀ ’ਤੇ ਬੈਠਦੇ ਹਨ।’’ ਐਫਆਈਆਰ ਅਨੁਸਾਰ ਸ਼ਿਕਾਇਤਕਰਤਾ ਨੇ ਕਿਹਾ ਕਿ ਪ੍ਰੋਫੈਸਰ ਨੇ ਉਸ ਨੂੰ ਕੁਝ ਪੇਪਰ ਦਿੱਤੇ ਅਤੇ ਉਸ ਨੇ ਅਣਉਚਿਤ ਅਤੇ ਅਪ੍ਰਸੰਗਿਕ ਸਵਾਲ ਪੁੱਛੇ। ਉਸ ਨੇ ਕਿਹਾ, ‘‘ਜਦੋਂ ਮੈਂ ਜਵਾਬ ਦੇਣਾ ਬੰਦ ਕਰ ਦਿੱਤਾ ਤਾਂ ਉਨ੍ਹਾਂ ਨੇ ਮੈਨੂੰ ਬਾਹਰ ਭੇਜ ਦਿੱਤਾ ਅਤੇ ਮੈਨੂੰ ਦੁਬਾਰਾ ਆਉਣ ਲਈ ਕਿਹਾ।” ਉਸ ਨੇ ਦੋਸ਼ ਲਾਇਆ, ‘‘ਬਾਅਦ ਵਿੱਚ ਮੈਨੂੰ ਟੀਕੇ ਬਾਰੇ ਪੁੱਛਿਆ ਗਿਆ ਅਤੇ ਮੈਨੂੰ ਗਲਤ ਤਰੀਕੇ ਨਾਲ ਛੂਹਣਾ ਸ਼ੁਰੂ ਕਰ ਦਿੱਤਾ। ਸਵਾਲ ਪੁੱਛਣ ਦੇ ਨਾਂ ’ਤੇ ਉਸ ਨੇ ਮੇਰੀ ਗਰਦਨ ਨੂੰ ਛੂਹਿਆ ਅਤੇ ਮੇਰੇ ਗੁਪਤ ਅੰਗਾਂ ਨੂੰ ਛੂਹਣ ਦੀ ਕੋਸ਼ਿਸ਼ ਕੀਤੀ ਤੇ ਇਤਰਾਜ਼ਯੋਗ ਇਸ਼ਾਰੇ ਕੀਤੇ।’’ ਸ਼ਿਕਾਇਤਕਰਤਾ ਦੋਸ਼ ਲਾਇਆ ਕਿ ਉਸ ਨੇ ਹੋਰ ਵਿਦਿਆਰਥਣਾਂ ਨਾਲ ਵੀ ਇਸ ਤਰ੍ਹਾਂ ਦੀਆਂ ਹਰਕਤਾਂ ਕੀਤੀਆਂ। ਪੀੜਤ ਨੇ ਦਾਅਵਾ ਕੀਤਾ ਕਿ ਉਸ ਨੇ ਸਬੰਧਤ ਪ੍ਰਸ਼ਾਸਨ ਨੂੰ ਸ਼ਿਕਾਇਤ ਵੀ ਕੀਤੀ ਸੀ ਪਰ ਸਹਾਇਕ ਪ੍ਰੋਫੈਸਰ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਈ।

Advertisement

Advertisement
Author Image

Advertisement
Advertisement
×