ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮਕੈਨਿਕ ਦੀ ਧੀ ਲੈਫਟੀਨੈਂਟ ਬਣੀ

08:50 AM Sep 10, 2024 IST
ਲੈਫਨੀਨੈਂਟ ਊਸ਼ਾ ਰਾਣੀ ਦਾ ਸਵਾਗਤ ਕਰਦੇ ਹੋਏ ਵਿਧਾਇਕ ਕੁਲਜੀਤ ਸਿੰਘ ਰੰਧਾਵਾ। -ਫੋਟੋ: ਰੂਬਲ

ਹਰਜੀਤ ਸਿੰਘ
ਜ਼ੀਰਕਪੁਰ, 9 ਸਤੰਬਰ
ਇਥੋਂ ਦੀ ਬਾਦਲ ਕਲੋਨੀ ਦੇ ਪਰਿਵਾਰ ਦੀ ਧੀ ਊਸ਼ਾ ਰਾਣੀ ਭਾਰਤੀ ਫੌਜ ਵਿੱਚ ਲੈਫਟੀਨੈਂਟ ਬਣ ਗਈ ਹੈ। ਊਸ਼ਾ ਦਾ ਪਿਤਾ ਕੁਲਦੀਪ ਸਿੰਘ ਮਕੈਨਿਕ ਹੈ ਅਤੇ ਮਾਂ ਸੁਨੀਤਾ ਰਾਣੀ ਘਰ ਸੰਭਾਲਦੀ ਹੈ। ਸੋਮਵਾਰ ਨੂੰ ਜਦੋਂ ਊਸ਼ਾ ਰਾਣੀ ਆਪਣੀ ਪਾਸਿੰਗ ਆਊਟ ਪਰੇਡ ਪੂਰੀ ਕਰਕੇ ਘਰ ਪਰਤੀ ਤਾਂ ਖੇਤਰ ਦੇ ਲੋਕਾਂ ਨੇ ਉਸ ਨੂੰ ਪਲਕਾਂ ’ਤੇ ਬਿਠਾ ਲਿਆ। ਬਾਦਲ ਕਲੋਨੀ ਵਾਸੀਆਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਨੇ ਊਸ਼ਾ ਰਾਣੀ ਦਾ ਸ਼ਾਨਦਾਰ ਸਵਾਗਤ ਕੀਤਾ।
ਇਸ ਦੌਰਾਨ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੀ ਊਸ਼ਾ ਰਾਣੀ ਅਤੇ ਉਸ ਦੇ ਪਰਿਵਾਰ ਨੂੰ ਵਧਾਈ ਦੇਣ ਲਈ ਪੁੱਜੇ। ਊਸ਼ਾ ਰਾਣੀ ਨੇ ਦੱਸਿਆ ਕਿ ਉਸ ਦਾ ਪਤੀ ਵੀ ਭਾਰਤੀ ਫੌਜ ਦੇ ਸਿੱਖਿਆ ਸੈੱਲ ਵਿੱਚ ਨੌਕਰੀ ਕਰਦਾ ਸੀ, ਜਿਸ ਦੀ 2020 ਵਿੱਚ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਪਤੀ ਦੀ ਮੌਤ ਤੋਂ ਬਾਅਦ ਉਸ ਨੇ ਪਤੀ ਦੀ ਤਰ੍ਹਾਂ ਹੀ ਭਾਰਤੀ ਫੌਜ ਦੀ ਵਰਦੀ ਪਹਿਨਣ ਦਾ ਅਹਿਦ ਲਿਆ ਅਤੇ ਉਸ ਮੁਕਾਮ ’ਤੇ ਪਹੁੰਚੀ ਵੀ। ਉਸ ਨੇ ਕਿਹਾ ਕਿ ਲੈਫਟੀਨੈਂਟ ਬਣਨ ਦੇ ਇਸ ਸਫ਼ਰ ਵਿੱਚ ਉਸ ਦੇ ਮਾਪਿਆਂ ਅਤੇ ਪਰਿਵਾਰਕ ਮੈਂਬਰਾਂ ਦਾ ਬਹੁਤ ਵੱਡਾ ਯੋਗਦਾਨ ਹੈ।

Advertisement

Advertisement