ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਤੰਦਰੁਸਤੀ ਦਾ ਸੁਨੇਹਾ ਦੇਣ ਲਈ ਮੈਰਾਥਨ ਕਰਵਾਈ

07:59 AM Oct 30, 2023 IST
ਮੈਰਾਥਨ ਵਿੱਚ ਹਿੱਸਾ ਲੈਂਦੇ ਹੋਏ ਲੋਕ। ਫੋਟੋ: ਅਸ਼ਵਨੀ ਧੀਮਾਨ

ਖੇਤਰੀ ਪ੍ਰਤੀਨਿਧ
ਲੁਧਿਆਣਾ, 29 ਅਕਤੂਬਰ
ਲੋਕਾਂ ਨੂੰ ਤੰਰੁਸਤੀ ਦਾ ਸੁਨੇਹਾ ਦੇਣ ਦੇ ਮਕਸਦ ਨਾਲ ਰਨਰਜ਼ ਕਲੱਬ ਵੱਲੋਂ ਅੱਜ ਇੱਥੇ 10 ਕਿਲੋਮੀਟਰ ਮੈਰਾਥਨ ਕਰਵਾਈ ਗਈ। ਪੀਏਯੂ ਵਿੱਚ ਕਰਵਾਈ ਗਈ ਇਸ ਦੌੜ ਵਿੱਚ ਵੱਖ ਵੱਖ ਉਮਰ ਵਰਗ ਦੇ 2000 ਤੋਂ ਵੱਧ ਵਿਅਕਤੀਆਂ ਨੇ ਸ਼ਿਰਕਤ ਕੀਤੀ। ਇਸ ਦੌੜ ਨੂੰ ਪੀਏਯੂ ਦੇ ਉਪ ਕੁਲਪਤੀ ਡਾ. ਸਤਬੀਰ ਸਿੰਘ ਗੋਸਲ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਸ੍ਰੀ ਗੋਸਲ ਨੇ ਸਰੀਰ ਦੇ ਨਾਲ ਨਾਲ ਵਾਤਾਵਰਨ ਨੂੰ ਤੰਦਰੁਸਤ ਰੱਖਣ ਦਾ ਸੁਨੇਹਾ ਦਿੱਤਾ।
ਪ੍ਰਧਾਨ ਪੀਯੂਸ਼ ਚੋਪੜਾ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਲੋਕਾਂ ਨੂੰ ਤੰਦਰੁਸਤੀ ਪ੍ਰਤੀ ਜਾਗਰੂਕ ਕਰਨਾ ਹੈ। ਕਲੱਬ ਵੱਲੋਂ ਸਮੇਂ ਸਮੇਂ ’ਤੇ ਅਜਿਹੀਆਂ ਮੈਰਾਥਨ ਕਰਵਾਈਆਂ ਜਾਂਦੀਆਂ ਰਹਿੰਦੀਆਂ ਹਨ। ਇਸ ਮੈਰਾਥਨ ਵਿੱਚ ਬੱਚਿਆਂ, ਨੌਜਵਾਨਾਂ ਅਤੇ ਬਜ਼ੁਰਗਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਮੈਰਾਥਨ ਵਿੱਚ ਭਾਗ ਲੈਣ ਵਾਲਿਆਂ ਨੂੰ ਤਗਮੇ, ਟੀ-ਸ਼ਰਟ ਅਤੇ ਹੋਰ ਤੋਹਫੇ ਦਿੱਤੇ ਗਏ।
ਲੜਕੀਆਂ ਦੇ 15 ਤੋਂ 24 ਸਾਲ ਉਮਰ ਵਰਗ ਵਿੱਚ ਰਿਚਾ ਧੀਮਾਨ, 25 ਤੋਂ 33 ਸਾਲ ਉਮਰ ਵਰਗ ਵਿੱਚ ਕੁਲਦੀਪ ਕੌਰ, 35 ਤੋਂ 44 ਸਾਲ ਵਰਗ ਵਿੱਚ ਗੁਰਪ੍ਰੀਤ ਕੌਰ, 45 ਤੋਂ 54 ਸਾਲ ਉਮਰ ਵਰਗ ਵਿੱਚ ਦਵਿੰਦਰ ਕੌਰ ਜੇਤੂ ਰਹੀ। ਲੜਕਿਆਂ ਦੇ 15 ਤੋਂ 24 ਉਮਰ ਵਰਗ ਵਿੱਚ ਗੁਲਾਬ ਸਿੰਘ, 25 ਤੋਂ 33 ਸਾਲ ਵਰਗ ’ਚ ਵਰਿੰਦਰ ਸਿੰਘ, 35 ਤੋਂ 44 ਸਾਲ ਵਰਗ ਵਿੱਚ ਵਨਿੀਤ ਭਾਟੀਆ, 55 ਤੋਂ 64 ਸਾਲ ਉਮਰ ਵਰਗ ਵਿੱਚ ਮਿੱਠੂ ਸਿੰਘ, 65 ਤੋਂ 74 ਸਾਲ ਉਮਰ ਵਰਗ ਵਿੱਚ ਅਮਰ ਸਿੰਘ ਜੇਤੂ ਰਿਹਾ।
ਇਸੇ ਤਰ੍ਹਾਂ 5 ਸਾਲ ਉਮਰ ਵਰਗ ਵਿੱਚ ਕ੍ਰਮਵਾਰ ਰਮਨਦੀਪ ਕੌਰ, ਮੁਹੰਮਦ ਅਤੇ ਅਮਿਲ ਜੇਤੂ ਰਹੇ। ਇਸ ਮੌਕੇ ਰਨਰਜ਼ ਕਲੱਬ ਦੇ ਪ੍ਰਧਾਨ ਪਿਊਸ਼ ਚੋਪੜਾ, ਚੇਅਰਮੈਨ ਸੁਦਰਸ਼ਨ ਸਿੰਘ ਪੁੰਨੀ, ਹੇਮੰਤ ਡੀ ਸ਼ਰਮਾ, ਹਰਦੀਪ ਸਿੰਘ, ਅਮਿਤ ਮਿੱਤਲ, ਪਿਊਸ਼ ਛਾਬੜਾ, ਦੇਵ ਡਾਵਰ, ਸੁਗੰਧਾ ਨਰੂਲਾ, ਰਜਨੀਸ਼ ਸ਼ਰਮਾ, ਅਵਨੀਸ਼ ਅਗਰਵਾਲ, ਸਾਚੀ, ਮਨਕੀਰਤ ਕੌਰ, ਸੰਜੀਵ ਮਹਿਤਾ, ਵਰੁਣ ਮਿੱਤਲ, ਸੰਜੀ ਪਾਰਸ ਆਦਿ ਵੀ ਹਾਜ਼ਰ ਸਨ।

Advertisement

Advertisement