ਅਮਰੀਕਾ ’ਚ ਭਾਰਤੀ ਮੂਲ ਦੇ ਵਿਅਕਤੀ ਦੀ ਅੱਲੜ ਮੁੰਡੇ ਨੇ ਗੋਲੀ ਮਾਰ ਕੇ ਹੱਤਿਆ ਕੀਤੀ
02:38 PM Aug 17, 2024 IST
Advertisement
ਵਾਸ਼ਿੰਗਟਨ, 17 ਅਗਸਤ
ਅਮਰੀਕਾ ਦੇ ਉੱਤਰੀ ਕੈਰੋਲੀਨਾ ਸੂਬੇ ਵਿੱਚ ਅੱਲੜ ਨੇ ਸਟੋਰ ਲੁੱਟਣ ਤੋਂ ਬਾਅਦ ਭਾਰਤੀ ਮੂਲ ਦੇ 36 ਸਾਲਾ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਸੈਲਿਸਬਰੀ ਪੋਸਟ ਨੇ ਰਿਪੋਰਟ ਦਿੱਤੀ ਹੈ ਕਿ 2580 ਏਅਰਪੋਰਟ ਰੋਡ 'ਤੇ ਤੰਬਾਕੂ ਹਾਊਸ ਸਟੋਰ ਦੇ ਮਾਲਕ ਮਾਣਕ ਪਟੇਲ ਦੀ ਮੰਗਲਵਾਰ ਸਵੇਰੇ ਗੋਲੀਬਾਰੀ ਤੋਂ ਬਾਅਦ ਮੌਤ ਹੋ ਗਈ। ਰੋਵਨ ਕਾਊਂਟੀ ਸ਼ੈਰਿਫ ਦੇ ਦਫਤਰ ਅਨੁਸਾਰ ਨਾਬਾਲਗ ਲੜਕੇ ਨੂੰ ਹਿਰਾਸਤ ਲੈ ਲਿਆ ਗਿਆ ਹੈ। ਮੁਲਜ਼ਮ ਨਾਬਾਲਗ ਹੋਣ ਕਾਰਨ ਉਸ ਦੀ ਪਛਾਣ ਨਸ਼ਰ ਨਹੀਂ ਕੀਤੀ ਗਈ। ਪਟੇਲ ਦੇ ਪਰਿਵਾਰ ਵਿੱਚ ਸਾਢੇ ਸੱਤ ਮਹੀਨੇ ਦੀ ਗਰਭਵਤੀ ਪਤਨੀ ਐਮੀ ਅਤੇ 5 ਸਾਲ ਦੀ ਧੀ ਹੈ।
Advertisement
Advertisement
Advertisement