ਲੰਡਨ ’ਚ ਭਾਰਤੀ ਮੂਲ ਦੇ ਵਿਅਕਤੀ ’ਤੇ ਮੁਟਿਆਰ ਦਾ ਕਤਲ ਕਰਨ ਦਾ ਦੋਸ਼
01:21 PM Oct 31, 2023 IST
Advertisement
ਲੰਡਨ, 31 ਅਕਤੂਬਰ
ਦੱਖਣੀ ਲੰਡਨ ਦੇ ਕ੍ਰੋਏਡਨ ਵਿਚਲੇ ਘਰ ਵਿੱਚ ਮ੍ਰਤਿ ਮਿਲੀ ਭਾਰਤੀ ਮੁਟਿਆਰ (19) ਦੇ ਕਤਲ ਦਾ ਦੋਸ਼ ਭਾਰਤੀ ਮੂਲ ਦੇ 23 ਸਾਲਾ ਵਿਅਕਤੀ ’ਤੇ ਲਾਇਆ ਗਿਆ ਹੈ। ਲੜਥੀ ਦੇ ਸਰੀਰ 'ਤੇ ਚਾਕੂ ਦੇ ਜ਼ਖ਼ਮ ਸਨ। ਪੁਲੀਸ ਅਤੇ ਮੈਡੀਕਲ ਸਟਾਫ ਨੂੰ ਮੌਕੇ 'ਤੇ ਬੁਲਾਇਆ ਗਿਆ ਅਤੇ ਮਹਿਕ ਸ਼ਰਮਾ ਨੂੰ ਮ੍ਰਤਿਕ ਐਲਾਨ ਦਿੱਤਾ। ਇਸ ਦੇ ਨਾਲ ਪੁਲੀਸ ਨੇ ਸ਼ੈਲ ਸ਼ਰਮਾ ਹਿਰਾਸਤ ਵਿੱਚ ਲੈ ਲਿਆ। ਮਹਿਕ ਹਾਲ ਹੀ ਵਿੱਚ ਭਾਰਤ ਤੋਂ ਆਈ ਸੀ। ਔਰਤ ਅਤੇ ਮੁਲਜ਼ਮ ਦੇ ਸਬੰਧਾਂ ਦਾ ਪਤਾ ਨਹੀਂ ਲੱਗਿਆ।
Advertisement
Advertisement