ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੇਂਦਰੀ ਅਫ਼ਸਰਸ਼ਾਹੀ ’ਚ ਵੱਡਾ ਫੇਰਬਦਲ

06:39 AM Aug 17, 2024 IST

ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਅਫਸਰਸ਼ਾਹੀ ਵਿਚ ਸਿਖਰਲੇ ਪੱਧਰ ’ਤੇ ਵੱਡਾ ਫੇਰਬਦਲ ਕਰਦਿਆਂ ਸੀਨੀਅਰ ਅਫ਼ਸਰਸ਼ਾਹ ਪੂਨਿਆ ਸਲਿਲ ਸ੍ਰੀਵਾਸਤਵ ਨੂੰ ਨਵਾਂ ਸਿਹਤ ਸਕੱਤਰ ਨਿਯੁਕਤ ਕੀਤਾ ਹੈ। ਅਮਲਾ ਮੰਤਰਾਲੇ ਵੱਲੋਂ ਜਾਰੀ ਹੁਕਮਾਂ ਮੁਤਾਬਕ ਸ੍ਰੀਵਾਸਤਵ, ਜੋ ਇਸ ਵੇਲੇ ਪ੍ਰਧਾਨ ਮੰਤਰੀ ਦਫ਼ਤਰ ’ਚ ਵਿਸ਼ੇਸ਼ ਸਕੱਤਰ ਹਨ, ਸ਼ੁਰੂਆਤ ਵਿਚ ਸਿਹਤ ਤੇ ਪਰਿਵਾਰ ਭਲਾਈ ਵਿਭਾਗ ’ਚ ਓਐੱਸਡੀ ਵਜੋਂ ਚਾਰਜ ਲੈਣਗੇ। ਉਹ ਮੌਜੂਦਾ ਸਿਹਤ ਸਕੱਤਰ ਅਪੂਰਵਾ ਚੰਦਰਾ ਦੇ 30 ਸਤੰਬਰ ਨੂੰ ਸੇਵਾਮੁਕਤ ਹੋਣ ਮਗਰੋਂ ਵਿਭਾਗ ਦਾ ਮੁਕੰਮਲ ਚਾਰਜ ਲੈਣਗੇ। ਡਿਪਾਰਟਮੈਂਟ ਫਾਰ ਪ੍ਰਮੋਸ਼ਨ ਆਫ਼ ਇੰਡਸਟਰੀ ਤੇ ਇੰਟਰਨਲ ਟਰੇਡ ’ਚ ਸਕੱਤਰ ਰਾਜੇਸ਼ ਕੁਮਾਰ ਸਿੰਘ ਨੂੰ ਨਵਾਂ ਰੱਖਿਆ ਸਕੱਤਰ ਨਾਮਜ਼ਦ ਕੀਤਾ ਗਿਆ ਹੈ। ਉਹ ਏ ਗਿਰਧਰ ਦੀ 31 ਅਕਤੂੁਬਰ ਨੂੰ ਸੇਵਾਮੁਕਤੀ ਮਗਰੋਂ ਅਹੁਦੇ ਦਾ ਚਾਰਜ ਲੈਣਗੇ। ਹਾਲ ਦੀ ਘੜੀ ਉਹ ਮੰਤਰਾਲੇ ’ਚ ਓਐੱਸਡੀ ਹੋਣਗੇ। ਘੱਟਗਿਣਤੀ ਮਾਮਲਿਆਂ ਬਾਰੇ ਸਕੱਤਰ ਕੇ ਸ੍ਰੀਨਿਵਾਸ ਅਗਲੇ ਹਾਊਸਿੰਗ ਤੇ ਸ਼ਹਿਰੀ ਮਾਮਲੇ ਸਕੱਤਰ ਹੋਣਗੇ। ਸੀਨੀਅਰ ਅਫਸਰਸ਼ਾਹੀ ਦੀਪਤੀ ਉਮਾਸ਼ੰਕਰ ਨੂੰ ਭਾਰਤ ਦੀ ਰਾਸ਼ਟਰਪਤੀ ਦਾ ਨਵਾਂ ਸਕੱਤਰ ਨਾਮਜ਼ਦ ਕੀਤਾ ਗਿਆ ਹੈ। ਵਿੱਤ ਸੇਵਾਵਾਂ ਬਾਰੇ ਸਕੱਤਰ ਵਿਵੇਕ ਜੋਸ਼ੀ ਅਮਲਾ ਤੇ ਸਿਖਲਾਈ ਵਿਭਾਗ ਦੇ ਸਕੱਤਰ ਹੋਣਗੇ। ਸੀਨੀਅਰ ਆਈਏਐੱਸ ਅਧਿਕਾਰੀ ਨਾਗਾਰਾਜੂ ਮਦੀਰਾਲਾ ਵਿੱਤ ਸੇਵਾਵਾਂ ਵਿਭਾਗ ’ਚ ਜੋਸ਼ੀ ਦੀ ਥਾਂ ਲੈਣਗੇ। -ਪੀਟੀਆਈ

Advertisement

Advertisement