For the best experience, open
https://m.punjabitribuneonline.com
on your mobile browser.
Advertisement

ਵੀਆਈਪੀ ਸੁਰੱਖਿਆ ਢਾਂਚੇ ’ਚ ਵੱਡੀ ਤਬਦੀਲੀ ਦੀ ਸੰਭਾਵਨਾ

06:28 AM Jun 12, 2024 IST
ਵੀਆਈਪੀ ਸੁਰੱਖਿਆ ਢਾਂਚੇ ’ਚ ਵੱਡੀ ਤਬਦੀਲੀ ਦੀ ਸੰਭਾਵਨਾ
Advertisement

ਨਵੀਂ ਦਿੱਲੀ:
ਨਵੇਂ ਮੰਤਰੀਆਂ ਵੱਲੋਂ ਕਾਰਜਭਾਰ ਸੰਭਾਲਣ ਤੇ ਵੱਧ ਜੋਖਮ ਦਾ ਸਾਹਮਣਾ ਕਰ ਰਹੇ ਇੱਕ ਦਰਜਨ ਤੋਂ ਵੱਧ ਵਿਅਕਤੀਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਐੱਨਐੱਸਜੀ ਤੇ ਆਈਟੀਬੀਪੀ ਤੋਂ ਹੋਰ ਨੀਮ ਫੌਜੀ ਬਲਾਂ ਨੂੰ ਤਬਦੀਲ ਕੀਤੇ ਜਾਣ ਦੇ ਨਾਲ-ਨਾਲ, ਕੇਂਦਰ ਸਰਕਾਰ ਦੀ ਵੀਆਈਪੀ ਸੁਰੱਖਿਆ ’ਚ ਇੱਕ ਵੱਡਾ ਫੇਰਬਦਲ ਨਜ਼ਰ ਆਉਣ ਦੀ ਸੰਭਾਵਨਾ ਹੈ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਸੂਤਰਾਂ ਨੇ ਦੱਸਿਆ ਕਿ ਗ੍ਰਹਿ ਮੰਤਰਾਲੇ ਤਹਿਤ ਆਉਣ ਵਾਲੇ ਇਸ ਅਹਿਮ ਵਿਸ਼ੇ ਦੀ ਸਮੀਖਿਆ ਜਲਦੀ ਕੀਤੇ ਜਾਣ ਦੀ ਉਮੀਦ ਹੈ ਅਤੇ ਵੱਖ ਵੱਖ ਸਿਆਸੀ ਹਸਤੀਆਂ, ਸਾਬਕਾ ਮੰਤਰੀਆਂ, ਸੇਵਾਮੁਕਤ ਨੌਕਰਸ਼ਾਹਾਂ ਤੇ ਕੁਝ ਹੋਰ ਲੋਕਾਂ ਨੂੰ ਦਿੱਤੀ ਗਈ ਸੁਰੱਖਿਆ ਛਤਰੀ ਜਾਂ ਤਾਂ ਵਾਪਸ ਲੈ ਲਈ ਜਾਵੇਗੀ, ਘਟਾਈ ਜਾਵੇਗੀ ਜਾਂ ਵਧਾ ਦਿੱਤੀ ਜਾਵੇਗੀ। ਸੂਤਰਾਂ ਨੇ ਦੱਸਿਆ ਕਿ ਇਹ ਫ਼ੈਸਲਾ ਵੀ ਲਿਆ ਗਿਆ ਹੈ ਕਿ ਅਤਿ ਵਿਸ਼ੇਸ਼ ਵਿਅਕਤੀਆਂ (ਵੀਆਈਪੀ) ਦੀ ਸੁਰੱਖਿਆ ਡਿਊਟੀ ਤੋਂ ‘ਬਲੈਕ ਕੈਟ’ ਕਮਾਂਡੋਜ਼ ਨੂੰ ਪੂਰੀ ਤਰ੍ਹਾਂ ਹਟਾਉਣ ਦੇ ਕਾਫੀ ਲੰਮੇ ਸਮੇਂ ਤੋਂ ਲਟਕ ਰਹੇ ਮਤੇ ਨੂੰ ਹੁਣ ਲਾਗੂ ਕੀਤਾ ਜਾਵੇਗਾ ਅਤੇ ਸਾਰੇ ਨੌਂ ਵਿਅਕਤੀਆਂ ਦੀ ‘ਜ਼ੈੱਡ ਪਲੱਸ’ ਸ਼੍ਰੇਣੀ ਦੀ ਸੁਰੱਖਿਆ ਸੀਆਰਪੀਐੱਫ ਦੀ ਵੀਆਈਪੀ ਸੁਰੱਖਿਆ ਇਕਾਈ ਨੂੰ ਸੌਂਪੀ ਜਾਵੇਗੀ। ਆਈਟੀਬੀਪੀ ਦੇ ਮੁਲਾਜ਼ਮਾਂ ਵੱਲੋਂ ਕੁਝ ਵੀਆਈਪੀਜ਼ ਨੂੰ ਦਿੱਤੀ ਜਾ ਰਹੀ ਸੁਰੱਖਿਆ ਵੀ ਸੀਆਰਪੀਐੱਫ ਜਾਂ ਸੀਆਈਐੱਸਐੱਫ ਨੂੰ ਸੌਂਪੀ ਜਾ ਸਕਦੀ ਹੈ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×