ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਡੇਰਾ ਰਾਧਾ ਸੁਆਮੀ ਬਿਆਸ ਵੱਲੋਂ ਜਥੇਬੰਦਕ ਢਾਂਚੇ ’ਚ ਵੱਡਾ ਬਦਲਾਅ

08:48 AM Sep 13, 2024 IST

ਦਵਿੰਦਰ ਸਿੰਘ ਭੰਗੂ
ਰਈਆ, 12 ਸਤੰਬਰ
ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਨੇ ਡੇਰਿਆਂ ਦੀ ਸੇਵਾ ਲਈ ਜਥੇਬੰਦਕ ਢਾਂਚੇ ਵਿੱਚ ਵੱਡਾ ਬਦਲਾਅ ਕਰ ਕੇ ਸੂਬਾ ਕੋਆਰਡੀਨੇਟਰ ਦਾ ਐਲਾਨ ਕਰ ਕੇ ਤਿੰਨ ਜ਼ੋਨ ਬਣਾਏ ਹਨ। ਸੂਤਰਾਂ ਅਨੁਸਾਰ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਆਪਣਾ ਅਗਲਾ ਵਾਰਸ ਜਸਦੀਪ ਸਿੰਘ ਗਿੱਲ ਨੂੰ ਐਲਾਨਣ ਤੋਂ ਬਾਅਦ ਹੁਣ ਵੱਖ-ਵੱਖ ਡੇਰਿਆਂ ਦੀ ਸੇਵਾ ਲਈ ਨਵੇਂ ਸੂਬਾ ਕੋਆਰਡੀਨੇਟਰ ਦਾ ਐਲਾਨ ਕੀਤਾ ਅਤੇ ਤਿੰਨ ਜ਼ੋਨ ਬਣਾ ਦਿੱਤੇ ਹਨ। ਨਵੇਂ ਜ਼ੋਨਲ ਸੈਕਟਰੀ ਅਤੇ ਸੂਬਾ ਕੋਆਰਡੀਨੇਟਰ ਦੇ ਨਾਂ ਜਾਰੀ ਕਰ ਦਿੱਤੇ ਗਏ ਹਨ। ਜ਼ੋਨ ਨੰਬਰ-1 ਪੰਜਾਬ ਦੀ ਜ਼ਿੰਮੇਵਾਰੀ ਡਾ. ਕੇਡੀ ਸਿੰਘ, ਹਿਮਾਚਲ ਪ੍ਰਦੇਸ਼ ਜ਼ੋਨ-1 ਦੀ ਜ਼ਿੰਮੇਵਾਰੀ ਮਾਨ ਸਿੰਘ ਕਸ਼ਯਪ, ਹਿਮਾਚਲ ਪ੍ਰਦੇਸ਼-2 ਦੀ ਜ਼ਿੰਮੇਵਾਰੀ ਮਨਚੰਦਾ ਚੌਹਾਨ, ਜੰਮੂ ਕਸ਼ਮੀਰ ਦੀ ਵੇਦ ਰਾਜ ਅੰਗੂਰਾਣਾ, ਉਤਰਾਖੰਡ ਦੀ ਸਚਿਨ ਚੋਪੜਾ, ਅਤੇ ਹਰਿਆਣਾ ਦੀ ਜ਼ਿੰਮੇਵਾਰੀ ਮੁਕੇਸ਼ ਤਲਵਾੜ ਨੂੰ ਸੌਂਪੀ ਗਈ ਹੈ। ਇਸ ਤੋਂ ਇਲਾਵਾ ਜ਼ੋਨ-2 ਰਾਜਸਥਾਨ ਦੀ ਜ਼ਿੰਮੇਵਾਰੀ ਸੀਤਾ ਰਾਮ ਚੌਪੜਾ, ਮੱਧ ਪ੍ਰਦੇਸ਼ ਦੀ ਮਿਆਂਕ ਸੇਠੀ ਨੂੰ ਸੌਂਪੀ ਗਈ ਹੈ। ਜ਼ੋਨ ਨੰਬਰ-3 ਵਿੱਚ 9 ਕੋਆਰਡੀਨੇਟਰ ਨਿਯੁਕਤ ਕੀਤੇ ਗਏ ਹਨ, ਜਿਸ ਵਿੱਚ ਪੱਛਮੀ ਬੰਗਾਲ ਅਤੇ ਸਿੱਕਮ ਦੀ ਪਾਮਲ ਕਪੂਰ, ਮਹਾਰਾਸ਼ਟਰ-1 ਦੀ ਅਜੀਤਪਾਲ ਸਿੰਘ ਗਾਬੜੀਆ, ਮਹਾਰਾਸ਼ਟਰ-2 ਦੀ ਹਿਤੇਨ ਸੇਠੀ ਆਦਿ ਹਨ।

Advertisement

Advertisement