For the best experience, open
https://m.punjabitribuneonline.com
on your mobile browser.
Advertisement

ਇੰਡੀਗੋ ਦੇ ਜਹਾਜ਼ ’ਚ ਦਿੱਲੀ ਤੋਂ ਮੁੰਬਈ ਜਾ ਰਹੀ ਮੁਸਾਫ਼ਿਰ ਦੇ ਸੈਂਡਵਿਚ ’ਚੋਂ ਜ਼ਿੰਦਾ ਕੀੜਾ ਨਿਕਲਿਆ

02:04 PM Dec 30, 2023 IST
ਇੰਡੀਗੋ ਦੇ ਜਹਾਜ਼ ’ਚ ਦਿੱਲੀ ਤੋਂ ਮੁੰਬਈ ਜਾ ਰਹੀ ਮੁਸਾਫ਼ਿਰ ਦੇ ਸੈਂਡਵਿਚ ’ਚੋਂ ਜ਼ਿੰਦਾ ਕੀੜਾ ਨਿਕਲਿਆ
Advertisement

ਨਵੀਂ ਦਿੱਲੀ, 30 ਦਸੰਬਰ
ਔਰਤ ਨੇ ਸੋਸ਼ਲ ਮੀਡੀਆ 'ਤੇ ਇੰਡੀਗੋ ਜਹਾਜ਼ ਦੀ ਯਾਤਰਾ ਦੌਰਾਨ ਕਥਿਤ ਗੈਰਮਿਆਰੀ ਖਾਣੇ ਕਾਰਨ ਕੰਪਨੀ ਦੀ ਆਲੋਚਨਾ ਕੀਤੀ ਹੈ। ਡਾਇਟੀਸ਼ੀਅਨ ਦਿੱਲੀ ਵਾਸੀ ਖੁਸ਼ਬੂ ਗੁਪਤਾ ਨੇ ਇੰਸਟਾਗ੍ਰਾਮ ਵੀਡੀਓ ਪੋਸਟ ਕੀਤੀ, ਜਿਸ ਵਿੱਚ 29 ਦਸੰਬਰ ਦੀ ਸਵੇਰ ਨੂੰ ਦਿੱਲੀ ਤੋਂ ਮੁੰਬਈ ਜਾਣ ਵਾਲੀ ਆਪਣੀ ਇੰਡੀਗੋ ਦੀ ਉਡਾਣ ਦੌਰਾਨ ਖਰੀਦੇ ਸ਼ਾਕਾਹਾਰੀ ਸੈਂਡਵਿਚ ਵਿੱਚ ਜ਼ਿੰਦਾ ਕੀੜਾ ਮਿਲਿਆ ਨਜ਼ਰ ਆ ਰਿਹਾ ਹੈ। ਜਦੋਂ ਗੁਪਤਾ ਨੇ ਇੰਡੀਗੋ ਫਲਾਈਟ ਅਟੈਂਡੈਂਟ ਨੂੰ ਕੀੜੇ ਬਾਰੇ ਜਾਣਕਾਰੀ ਦਿੱਤੀ ਤਾਂ ਉਸ ਦਾ ਕਥਿਤ ਰੁੱਖਾ ਜਿਹਾ ਜੁਆਬ ਹੋਰ ਵੀ ਤਕਲੀਫਦੇਹ ਸੀ। ਕੰਪਨੀ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਇਸ ਘਟਨਾ ਲਈ ਮੁਆਫ਼ੀ ਮੰਗਦੀ ਹੈ।

Advertisement

Advertisement
Advertisement
Author Image

Advertisement