ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੰਜਾਲੀ ਕਲਾਂ ਦੇ ਖੇਤਾਂ ’ਚ ਨਜ਼ਰ ਆਇਆ ਤੇਂਦੂਆ

07:38 AM Dec 13, 2023 IST
ਪਿੰਡ ਦੇ ਗੰਨੇ ਦੇ ਖੇਤਾਂ ’ਚ ਚੀਤੇ ਦੀਆਂ ਵਿਖਾਈ ਦੇ ਰਹੀਆਂ ਪੈੜਾਂ।

ਪੱਤਰ ਪ੍ਰੇਰਕ
ਸਮਰਾਲਾ, 12 ਦਸੰਬਰ
ਪਿੰਡ ਮਜਾਲੀ ਕਲਾਂ ਵਿੱਚ ਅੱਜ ਤੜਕੇ ਇਕ ਤੇਂਦੂਆ ਦੇਖਿਆ ਗਿਆ। ਇਸ ਤੋਂ ਬਾਅਦ ਪੂਰੇ ਪਿੰਡ ’ਚ ਐਲਾਨ ਕਰਵਾ ਕੇ ਪਿੰਡ ਦੇ ਲੋਕਾਂ ਨੂੰ ਆਪਣੇ ਘਰਾਂ ਅੰਦਰ ਹੀ ਰਹਿਣ ਦੀ ਹਦਾਇਤ ਦਿੱਤੀ ਗਈ। ਇਸ ਤੋਂ ਇਲਾਵਾ ਪ੍ਰਸ਼ਾਸਨ ਨੇ ਸਕੂਲਾਂ ਨੂੰ ਵੀ ਬੰਦ ਕਰਵਾ ਦਿੱਤਾ ਹੈ। ਇਹ ਤੇਂਦੂਆ ਗੰਨੇ ਦੇ ਖੇਤਾਂ ਵਿਚ ਵੜਦਾ ਵੇਖਿਆ ਗਿਆ ਸੀ ਤੇ ਖ਼ਬਰ ਲਿਖੇ ਜਾਣ ਤੱਕ ਕਾਬੂ ਨਹੀਂ ਕੀਤਾ ਜਾ ਸਕਿਆ ਜਦਕਿ ਜੰਗਲੀ ਜੀਵ ਵਿਭਾਗ ਦੇ ਅਧਿਕਾਰੀ ਪਿੰਜਰਾ, ਜਾਲ ਅਤੇ ਬੇਹੋਸ਼ ਕਰਨ ਵਾਲਾ ਸਾਜ਼ੋ-ਸਾਮਾਨ ਲੈ ਕੇ ਤੇਂਦੂਏ ਨੂੰ ਕਾਬੂ ਕਰਨ ਲਈ ਯਤਨਸ਼ੀਲ ਹਨ। ਜਾਣਕਾਰੀ ਮੁਤਾਬਕ ਅੱਜ ਸਵੇਰੇ 6 ਵਜੇ ਇਕ ਪਰਵਾਸੀ ਮਜ਼ਦੂਰ ਨੇ ਖੇਤਾਂ ਵਿਚ ਤੇਂਦੂਆ ਦੇਖਿਆ। ਖੇਤਾਂ ’ਚ ਤੇਂਦੂਏ ਦੀਆਂ ਪੈੜਾਂ ਵੀ ਦਿਖਾਈ ਦਿੱਤੀਆਂ ਜਿਸ ਨੂੰ ਦੇਖ ਕੇ ਲੋਕ ਸਹਿਮ ਗਏ। ਉਧਰ ਜੰਗਲੀ ਜੀਵ ਵਿਭਾਗ ਦੀਆਂ ਸਪੈਸ਼ਲ ਟੀਮਾਂ ਵੱਲੋਂ ਤੇਂਦੂਏ ਨੂੰ ਕਾਬੂ ਕਰਨ ਲਈ ਪਿੰਡ ’ਚ ਪਿੰਜਰਾ ਅਤੇ ਜਾਲ ਲਗਾਇਆ ਗਿਆ ਹੈ। ਵਿਭਾਗ ਦੀਆਂ ਟੀਮਾਂ ਨੇ 18 ਏਕੜ ਦੇ ਕਰੀਬ ਖੇਤਾਂ ਨੂੰ ਘੇਰ ਲਿਆ ਹੈ। ਰੈਸਕਿਊ ਅਪਰੇਸ਼ਨ ਦੀ ਨਿਗਰਾਨੀ ਕਰ ਰਹੇ ਜੰਗਲੀ ਜੀਵ ਵਿਭਾਗ ਦੇ ਅਧਿਕਾਰੀ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਆਸ-ਪਾਸ ਦੇ ਖੇਤਾਂ ਵਿਚ ਪੈੜਾਂ ਤੋਂ ਤੇਂਦੂਆ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ।ਦੱਸਣਯੋਗ ਹੈ ਕਿ ਲੁਧਿਆਣਾ ਦੀ ਇਕ ਸੁਸਾਇਟੀ ’ਚ ਵੀ ਬੀਤੇ ਦਿਨੀਂ ਤੇਂਦੂਆ ਦੇਖਿਆ ਗਿਆ ਸੀ ਅਤੇ ਹਰ ਪਾਸੇ ਲੱਭਣ ਤੋਂ ਬਾਅਦ ਵੀ ਉਹ ਕਾਬੂ ਨਹੀਂ ਕੀਤਾ ਜਾ ਸਕਿਆ ਸੀ।

Advertisement

Advertisement
Advertisement