ਦਿੱਲੀ ਦੇ ਵਜ਼ੀਰਾਬਾਦ ਦੇ ਮਕਾਨ ’ਚ ਦਾਖਲ ਹੋਇਆ ਤੇਂਦੂਆ, 5 ਜ਼ਖ਼ਮੀ
01:44 PM Apr 01, 2024 IST
Advertisement
ਨਵੀਂ ਦਿੱਲੀ, 1 ਅਪਰੈਲ
ਉੱਤਰੀ ਦਿੱਲੀ ਦੇ ਵਜ਼ੀਰਾਬਾਦ ਦੇ ਪਿੰਡ ਵਿੱਚ ਅੱਜ ਤੜਕੇ ਤੇਂਦੂਆ ਦਾਖਲ ਹੋ ਗਿਆ ਤੇ ਉਸ ਨੇ ਹਮਲਾ ਕਰਕੇ ਘੱਟੋ-ਘੱਟ ਪੰਜ ਵਿਅਕਤੀਆਂ ਨੂੰ ਜ਼ਖ਼ਮੀ ਕਰ ਦਿੱਤਾ। ਤੇਂਦੂਆ ਜਗਤਪੁਰ ਪਿੰਡ ਵਿੱਚ ਘਰ ਦੀ ਛੱਤ ਤੋਂ ਛਾਲ ਮਾਰ ਕੇ ਨੇੜੇ ਦੀ ਇਮਾਰਤ ਵਿੱਚ ਦਾਖ਼ਲ ਹੋ ਗਿਆ, ਜਿੱਥੇ ਉਸ ਨੂੰ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ। ਸੋਸ਼ਲ ਮੀਡੀਆ 'ਤੇ ਮੌਜੂਦ ਵੀਡੀਓ 'ਚ ਕੁਝ ਲੋਕ ਤੇਂਦੂਏ ਦਾ ਪਿੱਛਾ ਕਰਦੇ ਨਜ਼ਰ ਆ ਰਹੇ ਹਨ ਅਤੇ ਕੁਝ ਲੋਕ ਘਬਰਾ ਕੇ ਭੱਜਦੇ ਨਜ਼ਰ ਆ ਰਹੇ ਹਨ। ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
Advertisement
Advertisement
Advertisement