ਤਿੰਨ ਥਾਵਾਂ ਤੋਂ ਵੱਡੀ ਮਾਤਰਾ ’ਚ ਲਾਹਣ ਬਰਾਮਦ
06:44 AM Jul 21, 2023 IST
ਤਰਨ ਤਾਰਨ: ਆਬਕਾਰੀ ਵਿਭਾਗ ਅਤੇ ਪੰਜਾਬ ਪੁਲੀਸ ਦੀ ਇਕ ਸਾਂਝੀ ਟੀਮ ਨੇ ਸਰਹੱਦੀ ਖੇਤਰ ਦੇ ਤਿੰਨ ਪਿੰਡਾਂ ਅੰਦਰ ਕੀਤੇ ਸਰਚ ਅਪਰੇਸ਼ਨ ਵਿੱਚ 1220 ਲੀਟਰ ਲਾਹਣ ਬਰਾਮਦ ਕੀਤੀ| ਆਬਕਾਰੀ ਵਿਭਾਗ ਦੇ ਅਧਿਕਾਰੀ ਨਵਜੋਤ ਭਾਰਤੀ ਨੇ ਦੱਸਿਆ ਕਿ ਆਬਕਾਰੀ ਵਿਭਾਗ ਦੇ ਇੰਸਪੈਕਟਰ ਅਮਰੀਕ ਸਿੰਘ ਦੀ ਅਗਵਾਈ ਵਿੱਚ ਤਲਾਸ਼ੀ ਕਰਨ ਤੇ ਟੀਮ ਨੇ ਕੋਟ ਧਰਮ ਚੰਦ ਕਲਾਂ ਦੇ ਇਕ ਉਜਾੜ ਜਿਹੇ ਥਾਂ ਤੋਂ 700 ਲੀਟਰ ਲਾਹਣ ਬਰਾਮਦ ਕੀਤੀ| ਲਾਵਾਰਸ ਮਿਲਣ ’ਤੇ ਇਹ ਲਾਹਣ ਮੌਕੇ ਤੇ ਹੀ ਨਸ਼ਟ ਕਰ ਦਿੱਤੀ ਗਈ| ਅਧਿਕਾਰੀ ਨੇ ਹੋਰ ਦੱਸਿਆ ਕਿ ਨੂੰ ਟੀਮ ਨੇ ਥਾਣਾ ਝਬਾਲ ਅਧੀਨ ਆਉਂਦੇ ਪਿੰਡ ਪੰਡੋਰੀ ਰਨ ਸਿੰਘ ਦੇ ਵਾਸੀ ਰਾਮ ਚੰਦ ਤੋਂ 200 ਲੀਟਰ ਲਾਹਨ ਮਿਲਣ ਤੇ ਉਸਨੂੰ ਗਰਿਫਤਾਰ ਕੀਤਾ ਜਦੋਂਕਿ ਥਾਣਾ ਸਰਾਏ ਅਮਾਨਤ ਖਾਂ ਅਧੀਨ ਆਉਂਦੇ ਪਿੰਡ ਢੰਡ ਕਸੇਲ ਦੇ ਵਾਸੀ ਹਰਪਾਲ ਸਿੰਘ ਦੇ ਘਰੋਂ 400 ਲੀਟਰ ਲਾਣਨ ਬਰਾਮਦ ਕੀਤੀ ਗਈ| ਮੁਲਜ਼ਮ ਨੂੰ ਮੌਕੇ ਤੇ ਹੀ ਗ੍ਰਿਫਤਾਰ ਕਰ ਲਿਆ| ਇਸ ਸਬੰਧੀ ਸਬੰਧਿਤ ਥਾਣਿਆਂ ਦੀ ਪੁਲੀਸ ਨੇ ਆਬਕਾਰੀ ਐਕਟ ਅਧੀਨ ਕੇਸ ਦਰਜ ਕੀਤੇ ਹਨ| -ਪੱਤਰ ਪ੍ਰੇਰਕ
Advertisement
Advertisement