ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜਨਕਪੁਰੀ ਵਿੱਚ ਸੜਕ ਦਾ ਵੱਡਾ ਹਿੱਸਾ ਧਸਿਆ

08:38 AM Jul 06, 2023 IST
ਜਨਕਪੁਰੀ ਵਿੱਚ ਜ਼ਮੀਨ ’ਚ ਧਸੀ ਸਡ਼ਕ। -ਫੋਟੋ: ਮੁਕੇਸ਼ ਅਗਰਵਾਲ

ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਜੁਲਾਈ
ਪੱਛਮੀ ਦਿੱਲੀ ਦੇ ਜਨਕਪੁਰੀ ਵਿੱਚ ਸੜਕ ਦਾ ਇੱਕ ਵੱਡਾ ਹਿੱਸਾ ਧਸ ਗਿਆ, ਜਿਸ ਕਾਰਨ ਇਲਾਕੇ ਵਿੱਚ ਆਵਾਜਾਈ ’ਚ ਵਿਘਨ ਪਿਆ। ਪੁਲੀਸ ਨੇ ਦੱਸਿਆ ਕਿ ਇਹ ਘਟਨਾ ਬੀਤੀ ਰਾਤ ਵਾਪਰੀ ਸੀ। ਕਿਸੇ ਵੀ ਤਰ੍ਹਾਂ ਦਾ ਹਾਦਸਾ ਟਾਲਣ ਲਈ ਘਟਨਾ ਸਥਾਨ ਦੇ ਆਲੇ-ਦੁਆਲੇ ਬੈਰੀਕੇਡ ਲਗਾਏ ਗਏ ਹਨ। ਪੁਲੀਸ ਮੁਤਾਬਕ ਸੜਕ ਧਸਣ ਮਗਰੋਂ ਇਲਾਕੇ ਵਿੱਚ ਸਮੇਂ ਸਿਰ ਘੇਰਾਬੰਦੀ ਕਰ ਲਈ ਗਈ ਸੀ, ਜਿਸ ਕਾਰਨ ਕਿਸੇ ਵੀ ਤਰ੍ਹਾਂ ਦਾ ਹਾਦਸਾ ਵਾਪਰਨ ਤੋਂ ਬਚਾਅ ਰਿਹਾ। ਉਨ੍ਹਾਂ ਦੱਸਿਆ ਕਿ ਮੁਰੰਮਤ ਕਰਨ ਲਈ ਸਬੰਧਤ ਵਿਭਾਗ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਟਰੈਫਿਕ ਪੁਲੀਸ ਅਨੁਸਾਰ ਜਨਕਪੁਰੀ ਵਿੱਚ ਪੰਖਾ ਰੋਡ ਅਤੇ ਮੰਗੋਲਪੁਰੀ ਤੋਂ ਜਨਕਪੁਰੀ ਵੱਲ ਆਉਣ ਵਾਲੀ ਸੜਕ ’ਤੇ ਆਵਾਜਾਈ ਪ੍ਰਭਾਵਿਤ ਹੋਈ। ਸੜਕ ਧਸਣ ਦਾ ਮੁੱਖ ਕਾਰਨ ਮੀਂਹ ਦੱਸਿਆ ਜਾ ਰਿਹਾ ਹੈ। ਹਾਲਾਂਕਿ ਸੜਕ ਦੇ ਇੰਨੇ ਵੱਡੇ ਹਿੱਸੇ ਦੇ ਅਚਾਨਕ ਧਸ ਜਾਣ ਕਾਰਨ ਲੋਕਾਂ ਨੇ ਸੜਕ ਦੀ ਗੁਣਵੱਤਾ ’ਤੇ ਵੀ ਸਵਾਲ ਚੁੱਕੇ ਹਨ।
ਭਾਜਪਾ ਨੇ ਲੋਕ ਨਿਰਮਾਣ ਵਿਭਾਗ ’ਤੇ ਚੁੱਕੇ ਸਵਾਲ
ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਨੇ ਕਿਹਾ ਹੈ ਕਿ ਜਨਕਪੁਰੀ ਵਿੱਚ ਸੜਕ ਧਸਣ ਦੀ ਖਬਰ ਦੇਖ ਕੇ ਦਿੱਲੀ ਦੇ ਲੋਕ ਹੈਰਾਨ ਹਨ ਪਰ ਇਸ ਤੋਂ ਵੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਇੰਨਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਲੋਕ ਨਿਰਮਾਣ ਵਿਭਾਗ ਨੇ ਇਸ ’ਤੇ ਕੋਈ ਕਾਰਵਾਈ ਨਹੀਂ ਕੀਤੀ। ਦਿੱਲੀ ਦੇ ਲੋਕ ਇਹ ਜਾਣ ਕੇ ਹੈਰਾਨ ਹਨ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਿੱਲੀ ਦੀਆਂ ਸੜਕਾਂ ਨੂੰ ਯੋਰਪ ਦੀਆਂ ਸੜਕਾਂ ਵਰਗੀਆਂ ਬਣਾਉਣ ਦਾ ਸੁਫਨਾ ਦੇਖਦੇ ਹਨ ਪਰ ਇੱਥੇ ਉਨ੍ਹਾਂ ਨੂੰ ਦਿੱਲੀ ਦੀਆਂ ਸੜਕਾਂ ’ਤੇ ਟੋਏ ਨਜ਼ਰ ਆ ਰਹੇ ਹਨ। ਸਚਦੇਵਾ ਨੇ ਕਿਹਾ, ‘‘ਤੁਸੀਂ ਕਿਸੇ ਵੀ ਹੱਦ ਤੋਂ ਦਿੱਲੀ ਵਿੱਚ ਦਾਖਲ ਹੋਵੋ, ਉੱਥੋਂ ਦੀਆਂ ਸੜਕਾਂ ਦੀ ਹਾਲਤ ਤਰਸਯੋਗ ਹੈ। ਦਿੱਲੀ ਵਿੱਚ ਸਮੱਸਿਆ ਇਹ ਹੈ ਕਿ ਬਦਕਿਸਮਤੀ ਨਾਲ ਪਿਛਲੇ 8 ਸਾਲਾਂ ਤੋਂ ਅਜਿਹੇ ਲੋਕ ਨਿਰਮਾਣ ਮੰਤਰੀ ਰਹੇ ਹਨ ਜੋ ਆਪਣੇ ਫਰਜ਼ਾਂ ਨੂੰ ਛੱਡ ਕੇ ਸਭ ਕੁਝ ਕਰਦੇ ਹਨ।

Advertisement

Advertisement
Tags :
ਹਿੰਸਾਜਨਕਪੁਰੀਧਸਿਆਵੱਡਾਵਿੱਚ
Advertisement