For the best experience, open
https://m.punjabitribuneonline.com
on your mobile browser.
Advertisement

ਵੱਡੀ ਗਿਣਤੀ ਲੋਕ ਆਮ ਆਦਮੀ ਪਾਰਟੀ ’ਚ ਸ਼ਾਮਲ

07:30 AM Apr 26, 2024 IST
ਵੱਡੀ ਗਿਣਤੀ ਲੋਕ ਆਮ ਆਦਮੀ ਪਾਰਟੀ ’ਚ ਸ਼ਾਮਲ
‘ਆਪ’ ਵਿੱਚ ਸ਼ਾਮਿਲ ਹੋਣ ਵਾਲਿਆਂ ਦਾ ਸਵਾਗਤ ਕਰਦੇ ਹੋਏ ਹਲਕਾ ਇੰਚਾਰਜ ਅਰੁਣ ਨਾਰੰਗ।
Advertisement

ਪੱਤਰ ਪ੍ਰੇਰਕ
ਅਬੋਹਰ, 25 ਅਪਰੈਲ
ਜਾਖੜ ਪਰਿਵਾਰ ਤੋਂ ਦੁਖੀ ਅਤੇ ਪਰਚਿਆਂ ਤੋਂ ਤੰਗ ਆ ਕੇ ਲੋਕ ਹੁਣ ‘ਆਪ’ ਪਾਰਟੀ ਵਿੱਚ ਸ਼ਾਮਲ ਹੋ ਕੇ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰ ਰਹੇ ਹਨ। ‘ਆਪ’ ਵਿੱਚ ਸ਼ਾਮਲ ਹੋਏ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਤੋਂ ਭਗਵੰਤ ਮਾਨ ਦੀ ਸਰਕਾਰ ਸੱਤਾ ਵਿੱਚ ਆਈ ਹੈ, ਉਨ੍ਹਾਂ ਨੂੰ ਜਾਖੜ ਪਰਿਵਾਰ ਦੀ ਤਾਨਾਸ਼ਾਹੀ ਤੋਂ ਰਾਹਤ ਮਿਲੀ ਹੈ। ਇਹ ਗੱਲ ਅੱਜ ਹਲਕਾ ਇੰਚਾਰਜ ਅਰੁਣ ਨਾਰੰਗ ਦੀ ਅਗਵਾਈ ਹੇਠ ਭਾਜਪਾ ਛੱਡ ਕੇ ‘ਆਪ’ ਵਿੱਚ ਸ਼ਾਮਲ ਹੋਏ 10 ਪਰਿਵਾਰਾਂ ਦੇ ਲੋਕਾਂ ਨੇ ਪਿੰਡ ਬਿੱਲਾ ਪਟੀ ਵਿੱਚ ਕ੍ਰਿਸ਼ਨਾ ਕਾਰਗਵਾਲ ਦੇ ਗ੍ਰਹਿ ਵਿਖੇ ਰੱਖੀ ਮੀਟਿੰਗ ਦੌਰਾਨ ਕਹੀ। ਇਸ ਮੌਕੇ ਅਰੁਣ ਨਾਰੰਗ, ਲਵਪ੍ਰੀਤ ਆਂਚਲਾ ਅਤੇ ਰਜਿੰਦਰਾ ਡੱਬੂ ਵੀ ਹਾਜ਼ਰ ਸਨ। ਭਾਜਪਾ ਛੱਡ ਕੇ ‘ਆਪ’ ‘ਚ ਸ਼ਾਮਲ ਹੋਏ ਕ੍ਰਿਸ਼ਨਾ ਕਾਰਗਵਾਲ, ਸੁਖਪਾਲ ਸਿੰਘ, ਮੇਘਰਾਜ, ਮਦਨ ਲਾਲ, ਸੁਰਿੰਦਰ ਕੁਮਾਰ, ਧਰਮਪਾਲ, ਸ੍ਰੀਰਾਮ, ਮੰਗਤ ਰਾਮ, ਹੰਸਰਾਜ ਅਤੇ ਪ੍ਰਦੀਪ ਸਮੇਤ ਅਰੁਣ ਨਾਰੰਗ ਨੇ ਕਿਹਾ ਕਿ ਜਾਖੜ ਪਰਿਵਾਰ ਨੇ ਨਾ ਸਿਰਫ਼ ਅਬੋਹਰ ਸ਼ਹਿਰ ਸਗੋਂ ਆਮ ਲੋਕਾਂ ਨੂੰ ਵੀ ਪ੍ਰਭਾਵਿਤ ਕੀਤਾ ਹੈ।

Advertisement

Advertisement
Author Image

joginder kumar

View all posts

Advertisement
Advertisement
×