ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਵੱਡੀ ਗਿਣਤੀ ਸ਼ਰਧਾਲੂ ਭਗਵਾਨ ਜਗਨਨਾਥ ਮੰਦਰ ਨਤਮਸਤਕ

07:07 AM Jul 18, 2024 IST

ਪੁਰੀ, 17 ਜੁਲਾਈ
ਇੱਥੇ ਅੱਜ 15 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਭਗਵਾਨ ਜਗਨਨਾਥ ਮੰਦਰ ਵਿੱਚ ‘ਸੁਨਾ ਬੇਸ਼ਾ’ ਰਸਮ ਦੇਖੀ। ਇਸ ਰਸਮ ਤਹਿਤ ਇੱਕ ਰੱਥ ’ਤੇ ਮੂਰਤੀ ਨੂੰ ਸੋਨੇ ਦੇ ਗਹਿਣਿਆਂ ਨਾਲ ਸ਼ਿੰਗਾਰਿਆ ਜਾਂਦਾ ਹੈ। ਇਸ ਦੌਰਾਨ ਭਗਵਾਨ ਜਗਨਨਾਥ ਦੇ ਪਰਿਵਾਰਕ ਮੈਂਬਰਾਂ ਦੀਆਂ ਮੂਰਤੀਆਂ ਵੀ ਸੋਨੇ ਦੇ ਗਹਿਣਿਆਂ ਨਾਲ ਸ਼ਿੰਗਾਰੀਆਂ ਗਈਆਂ। ਇਸ ਦੌਰਾਨ ਪੁਲੀਸ ਨੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹੋਏ ਹਨ। ਸ੍ਰੀ ਜਗਨਨਾਥ ਮੰਦਰ ਪ੍ਰਸ਼ਾਸਨ (ਐੱਸਜੇਟੀਏ) ਦੇ ਮੁੱਖ ਪ੍ਰਸ਼ਾਸਕ ਅਰਬਿੰਦ ਪਾਧੀ ਨੇ ਪੱਤਰਕਾਰਾਂ ਨੂੰ ਦੱਸਿਆ, “ਸ਼ਰਧਾਲੂਆਂ ਨੇ ਅੱਜ ਰਾਤ 11 ਵਜੇ ਤੱਕ ਭਗਵਾਨ ਦੇ ਦਰਸ਼ਨ ਕੀਤੇ।’’ ਪੁਰੀ ਦੇ ਜ਼ਿਲ੍ਹਾ ਕੁਲੈਕਟਰ ਸਿਧਾਰਥ ਸ਼ੰਕਰ ਸਵੈਨ ਨੇ ਕਿਹਾ “ਅਸੀਂ 15 ਲੱਖ ਸ਼ਰਧਾਲੂਆਂ ਦੇ ਦਰਸ਼ਨਾਂ ਲਈ ਪ੍ਰਬੰਧ ਕੀਤੇ ਹਨ।’’ ਸੁਨਾ ਬੇਸ਼ਾ ਵਿੱਚ ਵਰਤੇ ਜਾਣ ਵਾਲੇ ਗਹਿਣਿਆਂ ਨੂੰ ਰਤਨ ਭੰਡਾਰ (ਖਜ਼ਾਨੇ) ਦੇ ਬਾਹਰੀ ਚੈਂਬਰ ਵਿੱਚ ਰੱਖਿਆ ਜਾਂਦਾ ਹੈ। -ਪੀਟੀਆਈ

Advertisement

Advertisement
Advertisement