ਏਅਰ ਇੰਡੀਆ ਦਾ ਵੱਡੀ ਗਿਣਤੀ ਸਟਾਫ਼ ‘ਬਿਮਾਰੀ ਦੀ ਛੁੱਟੀ’ ’ਤੇ, 80 ਉਡਾਣਾਂ ਰੱਦ ਤੇ ਕਈ ਪਛੜੀਆਂ
11:06 AM May 08, 2024 IST
Advertisement
ਨਵੀਂ ਦਿੱਲੀ, 8 ਮਈ
ਏਅਰ ਇੰਡੀਆ ਐਕਸਪ੍ਰੈਸ ਨੇ ਆਪਣੀਆਂ 80 ਤੋਂ ਵੱਧ ਉਡਾਣਾਂ ਨੂੰ ਰੱਦ ਕਰ ਦਿੱਤਾ ਹੈ ਅਤੇ ਆਪਣੀਆਂ ਕਈ ਉਡਾਣਾਂ ਵਿੱਚ ਦੇਰੀ ਕਰ ਦਿੱਤੀ ਹੈ ਕਿਉਂਕਿ ਵੱਡੀ ਗਿਣਤੀ ਵਿੱਚ ਚਾਲਕ ਦਲ ਦੇ ਮੈਂਬਰਾਂ ਨੇ ਟਾਟਾ ਸਮੂਹ ਦੀ ਮਾਲਕੀ ਵਾਲੀ ਏਅਰਲਾਈਨ ਦੇ ਕਥਿਤ ਦੁਰਪ੍ਰਬੰਧ ਦੇ ਵਿਰੋਧ ਵਜੋਂ ‘ਬਿਮਾਰੀ ਦੀ ਛੁੱਟੀ’ ਲੈ ਲਈ ਹੈ। ਏਆਈਐਕਸ ਕਨੈਕਟ (ਪਹਿਲਾਂ ਏਅਰ ਏਸ਼ੀਆ ਇੰਡੀਆ) ਦੇ ਏਅਰ ਇੰਡੀਆ ਐਕਸਪ੍ਰੈਸ ਨਾਲ ਰਲੇਵੇਂ ਦੀ ਪ੍ਰਕਿਰਿਆ ਚੱਲ ਰਹੀ ਹੈ। ਕੰਪਨੀ ਗਰਮੀਆਂ ਦੇ ਸਮੇਂ ਵਿੱਚ ਰੋਜ਼ਾਨਾ 360 ਉਡਾਣਾਂ ਦਾ ਪ੍ਰਬੰਧ ਕਰਨਾ ਹੈ। ਏਅਰ ਇੰਡੀਆ ਐਕਸਪ੍ਰੈਸ ਦੇ ਬੁਲਾਰੇ ਨੇ ਕਿਹਾ ਕਿ ਕੰਪਨੀ ਚਾਲਕ ਦਲ ਦੇ ਮੈਂਬਰਾਂ ਨਾਲ ਗੱਲਬਾਤ ਕਰ ਰਹੀ ਹੈ ਤਾਂ ਜੋ ਉਹ ਆਪਣੇ ਬਿਮਾਰ ਹੋਣ ਦੇ ਕਾਰਨ ਦਾ ਪਤਾ ਲਗਾ ਸਕੇ। ਕੰਪਨੀ ਨੇ ਉਡਾਣਾਂ ਦੇ ਰੱਦ ਹੋਣ ਜਾਂ ਦੇਰੀ ਲਈ ਅਫਸੋਸ ਪ੍ਰਗਟ ਕੀਤਾ ਹੈ।
Advertisement
Advertisement
Advertisement