For the best experience, open
https://m.punjabitribuneonline.com
on your mobile browser.
Advertisement

ਪਾਤੜਾਂ ’ਚ ਮਿੱਟੀ ਹੇਠ ਦਬ ਕੇ ਮਜ਼ਦੂਰ ਦੀ ਮੌਤ, ਦੂਜਾ ਜ਼ਖ਼ਮੀ

07:33 AM Mar 25, 2024 IST
ਪਾਤੜਾਂ ’ਚ ਮਿੱਟੀ ਹੇਠ ਦਬ ਕੇ ਮਜ਼ਦੂਰ ਦੀ ਮੌਤ  ਦੂਜਾ ਜ਼ਖ਼ਮੀ
Advertisement

ਪਾਤੜਾਂ (ਪੱਤਰ ਪ੍ਰੇਰਕ): ਸ਼ਹਿਰ ਦੇ ਚੁਨਾਗਰਾ ਰੋਡ ਉੱਤੇ ਨਵੀਂ ਉਸਾਰੀ ਜਾ ਰਹੀ ਗਰੀਨ ਐਵੈਨਿਊ ਕਲੋਨੀ ਵਿੱਚ ਸੀਵਰੇਜ ਟਰੀਟਮੈਂਟ ਪਲਾਂਟ ਬਣਾਉਣ ਲਈ ਚੱਲ ਰਹੇ ਕੰਮ ਦੌਰਾਨ ਪੁੱਟੇ ਜਾ ਰਹੇ ਟੋਏ ਵਿੱਚ ਮਿੱਟੀ ਦੀ ਢਿੱਗ ਡਿੱਗਣ ਕਾਰਨ ਮਜ਼ਦੂਰ ਸੋਨੀ ਪੁੱਤਰ ਜੱਗਾ ਸਿੰਘ ਵਾਸੀ ਗੋਬਿੰਦਪੁਰਾ ਪੈਂਦ ਦੀ ਮੌਤ ਹੋ ਗਈ ਅਤੇ ਮਨਦੀਪ ਕੌਰ ਪਤਨੀ ਸੁਰਜੀਤ ਰਾਮ ਵਾਸੀ ਅਤਾਲਾ ਹਸਪਤਾਲ ਦਾਖ਼ਲ ਹੈ। ਟੋਇਆ ਪੁੱਟਣ ਲਈ ਚਾਰ ਪੁਰਸ਼ ਅਤੇ ਤਿੰਨ ਔਰਤ ਮਜ਼ਦੂਰ ਲੱਗੇ ਹੋਏ ਸਨ। ਇਸੇ ਦੌਰਾਨ ਮਿੱਟੀ ਦੀ ਢਿੱਗ ਮਜ਼ਦੂਰਾਂ ’ਤੇ ਆਣ ਡਿੱਗ ਪਈ।

Advertisement

Advertisement
Author Image

sukhwinder singh

View all posts

Advertisement
Advertisement
×