ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੇਂਡੂ ਮਜ਼ਦੂਰਾਂ ਵੱਲੋਂ ਵਿਧਾਇਕ ਦੇ ਦਫ਼ਤਰ ਅੱਗੇ ਚੱਕਾ ਜਾਮ

07:02 AM Sep 14, 2024 IST
ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਦੇ ਦਫ਼ਤਰ ਅੱਗੇ ਧਰਨਾ ਦਿੰਦੇ ਹੋਏ ਮਜ਼ਦੂਰ। -ਫੋਟੋ: ਰਾਜੇਸ਼ ਸੱਚਰ

ਜੈਸਮੀਨ ਭਾਰਦਵਾਜ
ਨਾਭਾ, 13 ਸਤੰਬਰ
ਇੱਥੇ ਅੱਜ ਪੇਂਡੂ ਮਜ਼ਦੂਰਾਂ ਨੇ ਨਾਭਾ ਸਰਕੂਲਰ ਰੋਡ ’ਤੇ ਸਥਿਤ ਨਾਭਾ ਹਲਕੇ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਦੇ ਦਫ਼ਤਰ ਅੱਗੇ ਸੜਕ ਜਾਮ ਕਰਕੇ ਵਿਧਾਇਕ ਅਤੇ ਪੇਂਡੂ ਵਿਕਾਸ ਵਿਭਾਗ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ।
ਡੈਮੋਕ੍ਰੈਟਿਕ ਮਨਰੇਗਾ ਫਰੰਟ ਦੀ ਅਗਵਾਈ ਵਿੱਚ ਹਜ਼ਾਰਾਂ ਦੀ ਗਿਣਤੀ ’ਚ ਪੇਂਡੂ ਮਜ਼ਦੂਰਾਂ ਨੇ ਵਿਧਾਇਕ ਖ਼ਿਲਾਫ਼ ਰੋਸ ਜਤਾਇਆ। ਜ਼ਿਕਰਯੋਗ ਹੈ ਕਿ ਜੁਲਾਈ ਮਹੀਨੇ ਦੋ ਮਨਰੇਗਾ ਮਜ਼ਦੂਰਾਂ ਦੀ ਕੰਮ ਦੌਰਾਨ ਵਾਪਰੇ ਹਾਦਸੇ ’ਚ ਮੌਤ ਹੋ ਗਈ ਸੀ। ਇਸ ਮਗਰੋਂ ਲਗਾਏ ਧਰਨੇ ਵਿੱਚ ਵਿਧਾਇਕ ਦੇਵ ਮਾਨ ਨੇ ਪੀੜਤ ਪਰਿਵਾਰ ਨੂੰ ਆਪਣੀ ਤਨਖ਼ਾਹ ਵਿੱਚੋਂ ਇੱਕ-ਇੱਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਸੀ ਪਰ ਨਿੱਜੀ ਤਨਖ਼ਾਹ ਵਿੱਚੋਂ ਮੁਆਵਜ਼ਾ ਲੈਣ ਤੋਂ ਇਨਕਾਰ ਕਰਦਿਆਂ ਪੀੜਤ ਪਰਿਵਾਰਾਂ ਸਣੇ ਹਜ਼ਾਰਾਂ ਮਜ਼ਦੂਰਾਂ ਨੇ ਵਿਧਾਇਕ ਅੱਗੇ ਮੰਗ ਰੱਖੀ ਕਿ ਉਹ ਵਿਧਾਨ ਸਭਾ ਵਿੱਚ ਸਵਾਲ ਉਠਾਉਣ ਕਿ ਪੰਜਾਬ ਸਰਕਾਰ ਸੰਵਿਧਾਨ ਦੀ ਉਲੰਘਣਾ ਕਰਦਿਆਂ ਮਨਰੇਗਾ ਤਹਿਤ ਬੇਰੁਜ਼ਗਾਰੀ ਭੱਤੇ ਦੇ ਨਿਯਮ ਬਣਾਉਣ ਤੋਂ ਇਨਕਾਰੀ ਕਿਉਂ ਹੈ ਤੇ ਐਕਟ ਦੇ ਸੈਕਸ਼ਨ 23 ਤਹਿਤ ਸ਼ਿਕਾਇਤਾਂ ਦਾ ਨਿਬੇੜਾ ਨਾ ਹੋਣ ’ਤੇ ਕਾਨੂੰਨ ਲਾਗੂ ਕਿਉਂ ਨਹੀਂ ਹੁੰਦਾ।
ਇਨ੍ਹਾਂ ਮੰਗਾਂ ਨੂੰ ਦੁਹਰਾਉਂਦਿਆਂ ਅੱਜ ਫਰੰਟ ਦੀ ਆਗੂ ਕੁਲਵਿੰਦਰ ਕੌਰ ਰਾਮਗੜ੍ਹ ਨੇ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਕੀਤਾ ਕਿ ਨਾਭਾ ਬੀਡੀਪੀਓ ਦਫ਼ਤਰ ਵਿੱਚ 31 ਜੁਲਾਈ ਤੋਂ ਲਗਾਤਾਰ ਧਰਨੇ ਦੇ ਬਾਵਜੂਦ ਇੱਕ ਵੀ ਅਰਜ਼ੀ ਦਾ ਹੱਲ ਨਹੀਂ ਹੋਇਆ, ਜਦੋਂ ਕਿ ਐਕਟ ਦੇ ਸੈਕਸ਼ਨ 23 ਮੁਤਾਬਕ ਸੱਤ ਦਿਨ ’ਚ ਅਰਜ਼ੀ ਦਾ ਨਿਬੇੜਾ ਨਾ ਕਰਨ ’ਤੇ ਬੀਡੀਪੀਓ ਖ਼ਿਲਾਫ਼ ਵੀ ਕਾਰਵਾਈ ਕਰਨੀ ਬਣਦੀ ਹੈ ਪਰ ਜ਼ਿਲ੍ਹਾ ਪ੍ਰਸ਼ਾਸਨ ਵੀ ਕਾਨੂੰਨ ਲਾਗੂ ਕਰਨ ਤੋਂ ਇਨਕਾਰੀ ਹੈ। ਨਾਭਾ ਵਿਧਾਇਕ ਦੇਵ ਮਾਨ ਧਰਨੇ ਦੌਰਾਨ ਆਪਣੇ ਦਫ਼ਤਰ ਨਾ ਪਹੁੰਚੇ। ਨਾਭਾ ਤਹਿਸੀਲਦਾਰ ਜਗਦੀਸ਼ ਇੰਦਰ ਸਿੰਘ ਨੇ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਪ੍ਰਾਪਤ ਕੀਤਾ, ਜਿਸ ਵਿੱਚ ਨਾਭਾ ਬੀਡੀਪੀਓ ਅਤੇ ਏਡੀਸੀ ਪਟਿਆਲਾ ਖ਼ਿਲਾਫ਼ ਮਨਰੇਗਾ ਐਕਟ ਤਹਿਤ ਕਾਰਵਾਈ ਦੀ ਮੰਗ ਕੀਤੀ ਗਈ। ਦੋ ਘੰਟੇ ਦੇ ਜਾਮ ਮਗਰੋਂ ਬੀਡੀਪੀਓ ਦਫ਼ਤਰ ਅੱਗੇ ਧਰਨਾ ਜਾਰੀ ਰੱਖਿਆ ਗਿਆ। ਨਾਭਾ ਬੀਡੀਪੀਓ ਬਲਜੀਤ ਕੌਰ ਨੇ ਕਿਹਾ ਕਿ ਅਰਜ਼ੀਆਂ ਦਾ ਨਿਬੇੜਾ ਜਲਦੀ ਹੀ ਕਰ ਦਿੱਤਾ ਜਾਵੇਗਾ।

Advertisement

Advertisement