ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੌ ਸਾਲ ਪੁਰਾਣੀ ਇਮਾਰਤ ਡਿੱਗੀ; ਮਾਂ-ਪੁੱਤ ਗੰਭੀਰ ਜ਼ਖ਼ਮੀ

07:58 AM Oct 02, 2024 IST
ਇਮਾਰਤ ਡਿੱਗਣ ਮਗਰੋਂ ਘਟਨਾ ਵਾਲੀ ਥਾਂ ’ਤੇ ਪਿਆ ਮਲਬਾ।

ਗਗਨਦੀਪ ਅਰੋੜਾ
ਲੁਧਿਆਣਾ, 1 ਅਕਤੂਬਰ
ਚੌੜਾ ਬਾਜ਼ਾਰ ਦੇ ਬੰਦਿਆਂ ਮੁਹੱਲਾ ਇਲਾਕੇ ’ਚ ਦੁਪਹਿਰ ਵੇਲੇ ਸੌ ਸਾਲ ਪੁਰਾਣੀ ਖਸਤਾ ਹਾਲ ਇਮਾਰਤ ਅਚਾਨਕ ਢਹਿ-ਢੇਰੀ ਹੋ ਗਈ ਜਿਸ ਦੇ ਮਲਬੇ ਹੇਠ ਆਉਣ ਕਾਰਨ ਇੱਕ ਔਰਤ ਅਤੇ ਇੱਕ ਬੱਚਾ ਜ਼ਖ਼ਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਇਸ ਇਮਾਰਤ ਦੇ ਹਾਲਾਤ ਪਿਛਲੇ ਕੁਝ ਸਮੇਂ ਤੋਂ ਕਾਫ਼ੀ ਖਰਾਬ ਹੋ ਗਏ ਸਨ। ਗੁਆਂਢੀਆਂ ਨੇ ਦੋਸ਼ ਲਾਇਆ ਕਿ ਇਸ ਸਬੰਧੀ ਇਮਾਰਤ ਦੇ ਮਾਲਕ ਨੂੰ ਕਈ ਵਾਰ ਜਾਣੂ ਕਰਵਾਇਆ ਗਿਆ ਸੀ, ਪਰ ਉਸ ਇਸ ਵੱਲ ਧਿਆਨ ਨਹੀਂ ਦਿੱਤਾ। ਹਾਦਸੇ ’ਚ ਇਸ ਇਮਾਰਤ ਦੇ ਗੁਆਂਢ ’ਚ ਰਹਿਣ ਵਾਲੀ ਖੁਸ਼ੀ ਅਰੋੜਾ ਜ਼ਖ਼ਮੀ ਹੋ ਗਈ ਜਦਕਿ ਉਸ ਦੇ ਬੱਚੇ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਹਨ। ਥਾਣਾ ਡਿਵੀਜ਼ਨ ਨੰਬਰ 4 ਦੀ ਪੁਲੀਸ ਮੌਕੇ ’ਤੇ ਪੁੱਜੀ ਤੇ ਤੁਰੰਤ ਮਜ਼ਦੂਰਾਂ ਨੂੰ ਬੁਲਾ ਕੇ ਮਲਬੇ ਨੂੰ ਇੱਕ ਪਾਸੇ ਕਰਵਾਉਣਾ ਸ਼ੁਰੂ ਕਰ ਦਿੱਤਾ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਹੇਠਾਂ ਕੋਈ ਹੋਰ ਦੱਬਿਆ ਹੋਇਆ ਹੈ ਜਾਂ ਨਹੀਂ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਬਿਲਡਿੰਗ ਦੇ ਮਲਬੇ ਹੇਠਾਂ ਦੋ ਪਹੀਆ ਵਾਹਨ ਵੀ ਦੱਬੇ ਹੋਏ ਹਨ।

Advertisement

ਹਾਦਸੇ ’ਚ ਗੰਭੀਰ ਜ਼ਖਮੀ ਮਾਂ-ਪੁੱਤ।-ਫੋਟੋ: ਮਹਾਜਨ

ਗੁਆਂਢ ਵਿੱਚ ਰਹਿਣ ਵਾਲੇ ਪ੍ਰਿੰਸ ਕੁਮਾਰ ਨੇ ਦੱਸਿਆ ਕਿ ਉਹ ਬੰਦਿਆਂ ਮੁਹੱਲੇ ਵਿੱਚ ਰਹਿੰਦਾ ਹੈ। ਗੁਆਂਢੀਆਂ ਦੀ ਇਮਾਰਤ ਕਾਫ਼ੀ ਸਮੇਂ ਤੋਂ ਖਸਤਾ ਹਾਲਤ ਵਿੱਚ ਸੀ। ਉਨ੍ਹਾਂ ਨੂੰ ਕਈ ਵਾਰ ਸ਼ਿਕਾਇਤ ਕੀਤੀ ਗਈ ਸੀ, ਪਰ ਕਿਸੇ ਨੇ ਧਿਆਨ ਨਹੀਂ ਦਿੱਤਾ। ਅੱਜ ਉਸ ਦੀ ਪਤਨੀ ਅਤੇ ਪੁੱਤਰ ਘਰ ਵਿੱਚ ਮੌਜੂਦ ਸਨ। ਉਸ ਨੇ ਦੱਸਿਆ ਕਿ ਇਮਾਰਤ ਡਿੱਗਦਿਆਂ ਹੀ ਉਸ ਦੇ ਘਰ ਦੀ ਕੰਧ ਵੀ ਟੁੱਟ ਗਈ ਤੇ ਬਹੁਤ ਸਾਰਾ ਮਲਬਾ ਉਸ ਦੇ ਘਰ ਵਿੱਚ ਆ ਗਿਆ। ਇਸ ਦੌਰਾਨ ਉਸਦੀ ਪਤਨੀ ਖੁਸ਼ੀ ਅਰੋੜਾ ਦੇ ਸਿਰ ’ਤੇ ਇੱਟ ਵੱਜਣ ਕਾਰਨ ਉਹ ਜ਼ਖ਼ਮੀ ਹੋ ਗਈ ਜਦਕਿ ਉਸਦਾ ਡੇਢ ਸਾਲ ਦਾ ਬੱਚਾ ਵੀ ਜ਼ਖਮੀ ਹੋ ਗਿਆ। ਦੋਵਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਇਮਾਰਤ ਦੇ ਮਾਲਕ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਇਸ ਦੌਰਾਨ ਇਸ ਘਟਨਾ ਵਿੱਚ ਜ਼ਖ਼ਮੀ ਖੁਸ਼ੀ ਅਰੋੜਾ ਨੇ ਦੱਸਿਆ ਕਿ ਉਹ ਪਿਛਲੇ ਦੋ ਸਾਲਾਂ ਤੋਂ ਨਵੇਂ ਮਕਾਨ ਵਿੱਚ ਰਹਿ ਰਹੀ ਹੈ। ਉਸ ਨੇ ਦੱਸਿਆ ਕਿ ਦੇਰ ਰਾਤ ਤੋਂ ਗੁਆਂਢੀਆਂ ਦੀ ਇਮਾਰਤ ਵਿੱਚ ਅਜੀਬ ਜਿਹੀ ਹਲਚਲ ਹੋ ਰਹੀ ਸੀ। ਉਨ੍ਹਾਂ ਇਮਾਰਤ ਦੇ ਮਾਲਕ ਨੂੰ ਸੂਚਿਤ ਕੀਤਾ ਸੀ, ਪਰ ਉਸ ਨੇ ਕੁਝ ਸਮੇਂ ਵਿੱਚ ਆਉਣ ਲਈ ਕਿਹਾ, ਜਦਕਿ ਉਹ ਨਹੀਂ ਆਇਆ ਅਤੇ ਅੱਜ ਇਹ ਇਮਾਰਤ ਡਿੱਗ ਪਈ।

ਮਾਮਲੇ ਦੀ ਜਾਂਚ ਵਿੱਚ ਜੁਟੀ ਪੁਲੀਸ

ਥਾਣਾ ਡਿਵੀਜ਼ਨ ਨੰਬਰ 4 ਦੀ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲੀਸ ਦਾ ਕਹਿਣਾ ਹੈ ਕਿ ਜਾਂਚ ਕੀਤੀ ਜਾਵੇਗੀ ਅਤੇ ਜੇਕਰ ਕੋਈ ਦੋਸ਼ੀ ਮਿਲਿਆ ਗਿਆ ਤਾਂ ਕਾਰਵਾਈ ਕੀਤੀ ਜਾਵੇਗੀ।

Advertisement

Advertisement