For the best experience, open
https://m.punjabitribuneonline.com
on your mobile browser.
Advertisement

ਲੋਕ ਲਹਿਰ ਦੇ ਸ਼ਹੀਦਾਂ ਦੀ ਯਾਦ ’ਚ ਵਿਸ਼ਾਲ ਕਾਨਫਰੰਸ

10:56 AM Apr 08, 2024 IST
ਲੋਕ ਲਹਿਰ ਦੇ ਸ਼ਹੀਦਾਂ ਦੀ ਯਾਦ ’ਚ ਵਿਸ਼ਾਲ ਕਾਨਫਰੰਸ
ਕਾਨਫਰੰਸ ਦੌਰਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਲੋਕ।
Advertisement

ਪੱਤਰ ਪ੍ਰੇਰਕ
ਚੇਤਨਪੁਰਾ, 7 ਅਪਰੈਲ
ਕਿਰਤੀ ਕਿਸਾਨ ਯੂਨੀਅਨ (ਪੰਜਾਬ) ਵੱਲੋਂ ਸੂਬਾ ਵਿੱਤ ਸਕੱਤਰ ਕਾਮਰੇਡ ਧਨਵੰਤ ਸਿੰਘ ਖਤਰਾਏ ਕਲਾਂ ਦੀ ਸਰਪ੍ਰਸਤੀ ਤੇ ਜ਼ਿਲ੍ਹਾ ਪ੍ਰਧਾਨ ਹਰਪਾਲ ਸਿੰਘ ਛੀਨਾਂ ਦੀ ਅਗਵਾਈ ਹੇਠ ਲੋਕ ਲਹਿਰ ਦੇ ਸ਼ਹੀਦਾਂ ਬਲਦੇਵ ਸਿੰਘ ਮਾਨ, ਸਰਬਜੀਤ ਸਿੰਘ ਭਿੱਟੇਵੱਡ, ਦਾਤਾਰ ਸਿੰਘ, ਸੁਖਰਾਜ ਸਿੰਘ ਛੀਨਾ ਤੇ ਇਕਬਾਲ ਸਿੰਘ ਦੀ ਯਾਦ ਵਿੱਚ ਕੁੱਕੜਾਂਵਾਲਾ ਦੇ ਖੇਡ ਸਟੇਡੀਅਮ ਵਿੱਚ ਵਿਸ਼ਾਲ ਕਾਨਫਰੰਸ ਕੀਤੀ ਗਈ। ਇਸ ਕਾਨਫਰੰਸ ਦੌਰਾਨ ਲੋਕ ਕਲਾ ਮੰਚ ਮਜੀਠਾ ਦੇ ਕਲਾਕਾਰਾਂ ਵੱਲੋਂ ਗੁਰਮੇਲ ਸਿੰਘ ਸ਼ਾਮ ਨਗਰ ਦੀ ਨਿਰਦੇਸ਼ਕਾ ਵੱਲੋਂ ਤਿਆਰ ਕੋਰੀਓਗ੍ਰਾਫੀ ‘ਆਜ਼ਾਦੀ ਦੀ ਇੱਕ ਹੋਰ ਜੰਗ’ ਤੇ ‘ਉਪੇਰਾ ਲੋਕ ਨਾਇਕ ਭਗਤ ਸਿੰਘ’ ਨਾਟਕ ਪੇਸ਼ ਕਰ ਕੇ ਕਾਨਫਰੰਸ ਨੂੰ ਇਨਕਲਾਬੀ ਰੰਗ ਵਿੱਚ ਰੰਗਿਆ।
ਇਸ ਉਪਰੰਤ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਹਰਦੇਵ ਸਿੰਘ ਸੰਧੂ ਨੇ ਕਿਹਾ ਕਿ ਮੌਜੂਦਾ ਹਾਕਮ ਪਾਰਟੀਆਂ ਦੇ ਆਗੂ ਆਪਣੇ ਨਿੱਜੀ ਸਵਾਰਥ ਲਈ ਦਲ ਬਦਲੀ ਕਰਕੇ ਲੋਕਾਂ ਨੂੰ ਮੂਰਖ ਬਣਾ ਕੇ ਕਾਰਪੋਰੇਟ ਘਰਾਣਿਆਂ ਦੀ ਲੰਬੀ ਉਮਰ ਕਰਨ ਵਿੱਚ ਯੋਗਦਾਨ ਪਾ ਰਹੇ ਹਨ। ਇਸ ਮੌਕੇ ਕੁੱਲ ਹਿੰਦ ਖੇਤ ਮਜ਼ਦੂਰ ਕਿਸਾਨ ਸਭਾ ਦੇ ਕੌਮੀ ਕਨਵੀਨਰ ਸਬੋਧ ਮਿੱਤਰਾ ਨੇ ਕਿਹਾ ਕਿ ਨਰਸਿਮਹਾ ਰਾਓ ਦੀ ਘੱਟ ਗਿਣਤੀ ਵਾਲੀ ਸਰਕਾਰ ਦੇ ਸਮੇਂ ਨਵੀਂ ਆਰਥਿਕ ਨੀਤੀ ਦੇ ਨਾਮ ਹੇਠ ਨਿੱਜੀਕਰਨ, ਉਦਾਰੀਕਰਨ ਤੇ ਸੰਸਾਰੀਕਰਨ ਦੀ ਨੀਤੀ ਨੂੰ ਕੇਂਦਰ ਵਿੱਚ ਰਾਜ ਕਰ ਰਹੀਆਂ ਪਾਰਟੀਆਂ ਤੇਜ਼ੀ ਨਾਲ ਲਾਗੂ ਕਰ ਰਹੀਆਂ ਹਨ।
ਇਸ ਮੌਕੇ ਅਦਾਕਾਰਾ ਸੋਨੀਆ ਮਾਨ ਨੇ ਕਿਹਾ ਕਿ ਉਹ ਹਰੇਕ ਕਿਸਮ ਦੀ ਫਿਰਕਾਪ੍ਰਸਤੀ ਤੇ ਜਾਤ-ਪਾਤ ਤੋਂ ਉਪਰ ਉੱਠ ਕੇ ਚੰਗੀ ਇਨਸਾਨ ਬਣ ਕੇ ਹੱਕ ਸੱਚ ਦੀ ਲੜਾਈ ਵਿੱਚ ਹਿੱਸਾ ਪਾ ਕੇ ਆਪਣੇ ਪਿਤਾ ਦੇ ਅਧੂਰੇ ਕਾਰਜ ਪੂਰੇ ਕਰੇਗੀ। ਇਸ ਮੌਕੇ ਕਾਬਲ ਸਿੰਘ ਛੀਨਾ, ਪ੍ਰਭਜੀਤ ਸਿੰਘ ਤਿੰਮੋਵਾਲ, ਰਤਨ ਸਿੰਘ ਰੰਧਾਵਾ, ਬਲਵਿੰਦਰ ਸਿੰਘ ਬਾਜਵਾ, ਦਿਲਬਾਗ ਸਿੰਘ ਡੋਗਰ ਤੇ ਡਾ. ਕੁਲਵੰਤ ਸਿੰਘ ਛੱਜਲਵੱਡੀ ਹਾਜ਼ਰ ਸਨ।

Advertisement

Advertisement
Author Image

Advertisement
Advertisement
×