ਮੋਬਾਈਲ ’ਚ ਧਮਾਕਾ ਹੋਣ ਕਾਰਨ ਘਰ ਨੂੰ ਅੱਗ ਲੱਗੀ
08:41 AM Nov 28, 2024 IST
Advertisement
ਪੱਤਰ ਪ੍ਰੇਰਕ
ਸਮਾਣਾ, 27 ਨਵੰਬਰ
ਇੱਥੋਂ ਦੇ ਮੁਹੱਲਾ ਵੜੈਚਾਂ ਪੱਤੀ ਵਿੱਚ ਮੋਬਾਈਲ ’ਚ ਧਮਾਕਾ ਹੋਣ ਕਾਰਨ ਘਰ ’ਚ ਅੱਗ ਲੱਗ ਗਈ ਤੇ ਘਰ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਜਾਣਕਾਰੀ ਅਨੁਸਾਰ ਸਥਾਨਕ ਮੁਹੱਲਾ ਵੜੈਚਾਂ ਪੱਤੀ ਵਿਚ ਗੁਰਦਿਆਲ ਸਿੰਘ ਨਾਂ ਦੇ ਵਿਅਕਤੀ ਨੇ ਦੁਪਹਿਰ ਸਮੇਂ ਆਪਣਾ ਮੋਬਾਈਲ ਚਾਰਜਿੰਗ ’ਤੇ ਲਾਇਆ ਹੋਇਆ ਸੀ ਤੇ ਕੁਝ ਦੇਰ ਬਾਅਦ ਮੋਬਾਈਲ ਨੂੰ ਲੱਗ ਗਈ। ਕਮਰੇ ਦਾ ਦਰਵਾਜ਼ਾ ਅਤੇ ਖਿੜਕੀਆਂ ਬੰਦ ਹੋਣ ਕਾਰਨ ਕੱਪੜੇ ਤੇ ਫਰਨੀਚਰ ਸਣੇ ਘਰ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਮੁਹੱਲਾ ਵਾਸੀਆਂ ਨੇ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਟੀਮ ਨੂੰ ਦਿੱਤੀ ਤੇ ਉਨ੍ਹਾਂ ਅੱਗ ’ਤੇ ਕਾਬੂ ਪਾਇਆ। ਇਸ ਦੌਰਾਨ ਮੁਹੱਲਾ ਵਾਸੀਆਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਉਸ ਦੀ ਮਾਲੀ ਮਦਦ ਕਰਨ ਦੀ ਅਪੀਲ ਕੀਤੀ ਹੈ।
Advertisement
Advertisement
Advertisement