ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਸ਼ਾ ਵਿਰੋਧੀ ਮੁਹਿੰਮ ਤਹਿਤ ਹਾਕੀ ਟੂਰਨਾਮੈਂਟ ਕਰਵਾਇਆ

09:59 AM Jul 11, 2024 IST
ਜੇਤੂ ਟੀਮ ਨੂੰ ਇਨਾਮ ਦਿੰਦੇ ਹੋਏ ਡੀਐੱਸਪੀ ਸੁਖਜਿੰਦਰ ਥਾਪਰ ਤੇ ਹੋਰ।

ਪੱਤਰ ਪ੍ਰੇਰਕ
ਅਟਾਰੀ, 10 ਜੁਲਾਈ
ਅੰਮ੍ਰਿਤਸਰ ਦਿਹਾਤੀ ਪੁਲੀਸ ਵੱਲੋਂ ਨਸ਼ੇ ਖ਼ਿਲਾਫ਼ ਜਾਗਰੂਕਤਾ ਪੈਦਾ ਕਰਨ ਲਈ ਅਟਾਰੀ ਦੇ ਓਲੰਪੀਅਨ ਸਮਸ਼ੇਰ ਸਿੰਘ ਸਟੇਡੀਅਮ ਵਿੱਚ ਹਾਕੀ ਟੂਰਨਾਮੈਂਟ ਕਰਵਾਇਆ ਗਿਆ। ਇਸ ਮੌਕੇ ਡੀਐੱਸਪੀ ਦਿਹਾਤੀ ਸੁਖਜਿੰਦਰ ਥਾਪਰ ਸਣੇ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਅਟਾਰੀ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰੀ। ਡੀਐੱਸਪੀ ਥਾਪਰ ਵੱਲੋਂ ਪਹਿਲੇ ਸਥਾਨ ’ਤੇ ਰਹਿਣ ਵਾਲੀ ਅਟਾਰੀ ਦੀ ਹਾਕੀ ਟੀਮ ਨੂੰ 15 ਹਜ਼ਾਰ ਦੇ ਨਗਦ ਇਨਾਮ ਅਤੇ ਸ਼ੀਲਡ ਨਾਲ ਸਨਮਾਨਿਆ ਗਿਆ। ਡੀਐੱਸਪੀ ਥਾਪਰ ਨੇ ਕਿਹਾ ਕਿ ਨਸ਼ੇ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਸਾਡੀਆਂ ਟੀਮਾਂ ਦਿਨ-ਰਾਤ ਕੰਮ ਕਰ ਰਹੀਆ ਹਨ। ਇਸ ਮੌਕੇ ਸਰਪੰਚ ਸੁਖਚੈਨ ਸਿੰਘ ਧਨੋਏ ਕਲਾਂ ਵੱਲੋਂ ਖਿਡਾਰੀਆਂ ਨੂੰ 10 ਹਜ਼ਾਰ ਇਨਾਮ ਵਜੋਂ ਦਿੱਤੇ ਗਏ। ਇਸ ਮੌਕੇ ਥਾਣਾ ਘਰਿੰਡਾ ਮੁਖੀ ਕਰਮਪਾਲ ਸਿੰਘ, ਕਾਹਨਗੜ੍ਹ ਚੌਕੀ ਮੁਖੀ ਮਨਜੀਤ ਸਿੰਘ, ਬਲਾਕ ਪ੍ਰਧਾਨ ਕੁਲਵੰਤ ਸਿੰਘ, ਹਰਜਿੰਦਰ ਸਿੰਘ, ਹੌਲਦਾਰ ਗੁਰਜੀਤ ਸਿੰਘ, ਹੌਲਦਾਰ ਨਵਪ੍ਰੀਤ ਸਿੰਘ, ਹਾਕੀ ਕੋਚ ਨਵਜੀਤ ਸਿੰਘ, ਸਾਬਕਾ ਮੈਂਬਰ ਗੁਰਮਖ ਸਿੰਘ ਅਟਾਰੀ, ਸਰਬਜੀਤ ਸਿੰਘ ਸੰਨੀ, ਕੰਵਲਜੀਤ ਸਿੰਘ, ਸੰਤੋਖ ਸਿੰਘ, ਰਾਜਾ ਸਿੰਘ ਅਤੇ ਨਿਸ਼ਾਨ ਸਿੰਘ ਸਮੇਤ ਖੇਡ ਪ੍ਰੇਮੀ ਹਾਜ਼ਰ ਸਨ।

Advertisement

Advertisement