ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪਾਕਿਸਤਾਨ ਤੋਂ ਹਿੰਦੂ ਜਥਾ ਤੀਰਥ ਯਾਤਰਾ ਲਈ ਭਾਰਤ ਪੁੱਜਿਆ

07:15 AM Jul 13, 2023 IST

ਪੱਤਰ ਪ੍ਰੇਰਕ
ਅਟਾਰੀ, 12 ਜੁਲਾਈ
ਭਾਰਤ ਸਥਿਤ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਲਈ ਅੱਜ ਪਾਕਿਸਤਾਨ ਤੋਂ 35 ਮੈਂਬਰੀ ਹਿੰਦੂ ਜਥਾ ਗੋਰਖੂ ਮੱਲ ਦੀ ਅਗਵਾਈ ਹੇਠ ਵਾਹਗਾ-ਅਟਾਰੀ ਸਰਹੱਦ ਰਸਤੇ ਭਾਰਤ ਪੁੱਜਾ। ਇਸ ਮੌਕੇ ਜਥੇ ਦੀ ਅਗਵਾਈ ਕਰ ਰਹੇ ਗੋਰਖੂ ਮੱਲ ਨੇ ਦੱਸਿਆ ਕਿ ਉਹ 25 ਦਨਿਾਂ ਦੇ ਵੀਜ਼ੇ ’ਤੇ ਭਾਰਤ ਯਾਤਰਾ ਲਈ ਆਏ ਹਨ। ਉਨ੍ਹਾਂ ਕਿਹਾ ਕਿ ਹਿੰਦੂ ਜਥਾ ਹਰਿਦੁਆਰ ਸਥਿਤ ਧਾਰਮਿਕ ਸਥਾਨਾਂ ਦੇ ਦਰਸ਼ਨ ਕਰੇਗਾ। ਅਟਾਰੀ ਸਰਹੱਦ ਵਿਖੇ ਇੰਮੀਗ੍ਰੇਸ਼ਨ ਤੇ ਕਸਟਮ ਵਿਭਾਗ ਦੀ ਪ੍ਰਕਿਰਿਆ ਉਪਰੰਤ ਪਾਕਿਸਤਾਨੀ ਹਿੰਦੂ ਜਥਾ ਅਟਾਰੀ ਸਰਹੱਦ ਤੋਂ ਬੱਸ ਰਾਹੀਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਲਈ ਰਵਾਨਾ ਹੋਇਆ ਜਿੱਥੋਂ ਉਹ ਰੇਲ ਗੱਡੀ ਰਾਹੀਂ ਹਰਿਦੁਆਰ ਲਈ ਰਵਾਨਾ ਹੋਇਆ।

Advertisement

Advertisement
Tags :
ਹਿੰਦੂਤੀਰਥਪਾਕਿਸਤਾਨ:ਪੁੱਜਿਆਭਾਰਤ:ਯਾਤਰਾ:
Advertisement