ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹਾਈਵੇਅ ਪੈਟਰੋਲਿੰਗ ਵਾਲੀ ਗੱਡੀ ਸ਼ਿਵ ਸੈਨਾ ਆਗੂ ਦੀ ਸੁਰੱਖਿਆ ਲਈ ਤਾਇਨਾਤ

10:03 AM Jul 03, 2023 IST
ਸ਼ਿਵ ਸੈਨਾ ਆਗੂ ਸਚਿਨ ਘਨੌਲੀ ਦੇ ਘਰ ਮੂਹਰੇ ਖੜ੍ਹੀ ਹੋਈ ਹਾਈਵੇਅ ਪੈਟਰੋਲਿੰਗ ਪਾਰਟੀ ਦੀ ਗੱਡੀ।

ਜਗਮੋਹਨ ਸਿੰਘ
ਘਨੌਲੀ, 2 ਜੁਲਾਈ
ਸ਼ਿਵ ਸੈਨਾ ਜਿਲ੍ਹਾ ਰੂਪਨਗਰ ਦੇ ਚੇਅਰਮੈਨ ਸਚਿਨ ਘਨੌਲੀ ਨੂੰ ਵੱਟਸਐਪ ’ਤੇ ਜਾਨੋਂ ਮਾਰਨ ਦੀਆਂ ਕਥਿਤ ਧਮਕੀਆਂ ਮਿਲਣ ਉਪਰੰਤ ਜਿੱਥੇ ਪੁਲੀਸ ਵੱਲੋਂ ਉਕਤ ਆਗੂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ, ਉੱਥੇ ਹੀ ਘਨੌਲੀ ਵਿੱਚ ਕੌਮੀ ਮਾਰਗ ’ਤੇ ਤਾਇਨਾਤ ਰਹਿੰਦੀ ਹਾਈਵੇਅ ਪੈਟਰੋਲਿੰਗ ਵਾਲੀ ਡਾਇਲ 112 ਨੰਬਰ ਗੱਡੀ ਨੂੰ ਵੀ ਇਸ ਆਗੂ ਦੀ ਸੁਰੱਖਿਆ ਵਿੱਚ ਉਸ ਦੇ ਘਰ ਦੇ ਬਾਹਰ ਲਗਾ ਦਿੱਤਾ ਗਿਆ ਹੈ। ਸ਼ਿਵ ਸੈਨਾ ਆਗੂ ਦਾ ਘਰ ਘਨੌਲੀ ਨੇੜੇ ਪੈਂਦੇ ਪਿੰਡ ਦਸਮੇਸ਼ ਨਗਰ ਕਾਲੋਨੀ, ਘਨੌਲੀ ਵਿੱਚ ਸਥਿਤ ਹੈ ਅਤੇ ਕੌਮੀ ਮਾਰਗ ਤੇ ਦਸਮੇਸ਼ ਨਗਰ ਕਾਲੋਨੀ ਘਨੌਲੀ ਵਿਚਾਲਿਓਂ ਰੇਲਵੇ ਲਾਈਨ ਲੰਘਦੀ ਹੈ। ਲੋਕਾਂ ਮੁਤਾਬਕ ਇਸ ਰੇਲਵੇ ਲਾਈਨ ’ਤੇ ਅੱਜਕੱਲ੍ਹ ਰੇਲ ਗੱਡੀਆਂ ਦੀ ਆਵਾਜਾਈ ਐਨੀ ਜ਼ਿਆਦਾ ਵਧ ਗਈ ਹੈ ਕਿ ਘਨੌਲੀ ਦਾ ਰੇਲਵੇ ਫਾਟਕ ਜ਼ਿਆਦਾਤਰ ਸਮਾਂ ਬੰਦ ਹੀ ਰਹਿੰਦਾ ਹੈ। ਅਜਿਹੀ ਹਾਲਤ ਵਿੱਚ ਕੌਮੀ ਮਾਰਗ ’ਤੇ ਹਾਦਸਾ ਵਾਪਰਨ ਦੀ ਸੂਰਤ ਵਿੱਚ ਹਾਈਵੇਅ ਪੈਟਰੋਲਿੰਗ ਵਾਹਨ ਦਾ ਉੱਥੇ ਤਾਇਨਾਤ ਰਹਿਣਾ ਬਹੁਤ ਜ਼ਰੂਰੀ ਹੈ ਜੋ ਕਿ ਹੁਣ ਸ਼ਿਵ ਸੈਨਾ ਆਗੂ ਦੀ ਰਿਹਾਇਸ਼ ਦੇ ਬਾਹਰ ਤਾਇਨਾਤ ਕਰ ਦਿੱਤਾ ਗਿਆ ਹੈ। ਇਲਾਕੇ ਦੇ ਲੋਕਾਂ ਨੇ ਐੱਸਐੱਸਪੀ ਰੂਪਨਗਰ ਤੋਂ ਮੰਗ ਕੀਤੀ ਕਿ ਹਾਈਵੇਅ ਪੈਟਰੋਲਿੰਗ ਵਾਹਨ ਨੂੰ ਪਹਿਲਾਂ ਦੀ ਤਰ੍ਹਾਂ ਮੁੜ ਕੌਮੀ ਮਾਰਗ ’ਤੇ ਹੀ ਤਾਇਨਾਤ ਕੀਤਾ ਜਾਵੇ।

Advertisement

ਕੀ ਕਹਿੰਦੇ ਨੇ ਅਧਿਕਾਰੀ
ਐੱਸਐੱਸਪੀ ਰੂਪਨਗਰ ਵਿਵੇਕਸ਼ੀਲ ਸੋਨੀ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਇਸ ਬਾਰੇ ਅਣਜਾਣਤਾ ਪ੍ਰਗਟ ਕਰਦਿਆਂ ਕਿਹਾ ਕਿ ਉਹ ਇਸ ਸਬੰਧੀ ਜਾਂਚ ਕਰਵਾਉਣਗੇ ਅਤੇ ਹਾਈਵੇਅ ਪੈਟਰੋਲਿੰਗ ਵਾਹਨ ਨੂੰ ਮੁਡ਼ ਸੜਕ ’ਤੇ ਤਾਇਨਾਤ ਕੀਤਾ ਜਾਵੇਗਾ।

Advertisement
Advertisement
Tags :
ਸ਼ਿਵਸੁਰੱਖਿਆਸੈਨਾਹਾਈਵੇਅਗੱਡੀਤਾਇਨਾਤਪੈਟਰੋਲਿੰਗਵਾਲੀ