ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਢਪਾਲੀ ’ਚ ਪੁਰਾਣੇ ਖੂਹ ਤੇ ਦਰਵਾਜ਼ੇ ਨੂੰ ਦਿੱਤੀ ਵਿਰਾਸਤੀ ਦਿੱਖ

07:58 AM Jul 17, 2024 IST

ਨਿੱਜੀ ਪੱਤਰ ਪ੍ਰੇਰਕ
ਭਾਈ ਰੂਪਾ, 16 ਜੁਲਾਈ
ਸ਼ਹੀਦ ਊਧਮ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਢਪਾਲੀ ਵੱਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪੁਰਾਣੇ ਖੂਹ ਦੀ ਸਾਂਭ-ਸੰਭਾਲ ਕਰਕੇ ਉਸ ਨੂੰ ਇੱਕ ਨਵਾਂ ਰੂਪ ਦਿੱਤਾ ਗਿਆ। ਕਲੱਬ ਦੇ ਸਰਗਰਮ ਆਗੂ ਮਾਸਟਰ ਗੁਰਪ੍ਰੀਤ ਸਿੰਘ ਢਪਾਲੀ ਨੇ ਦੱਸਿਆ ਕਿ ਖੂਹ ਪੁਰਾਣਾ ਹੋਣ ਕਰ ਕੇ ਬਹੁਤ ਡੂੰਘਾ ਸੀ ਅਤੇ ਇਹ ਉੱਪਰ ਕੋਈ ਵੀ ਜਾਲ ਵਗੈਰਾ ਨਹੀਂ ਪਾਇਆ ਹੋਇਆ ਸੀ ਜਿਸ ਕਰਕੇ ਹਰ ਪਲ ਕਿਸੇ ਦੁਰਘਟਨਾ ਵਾਪਰਨ ਦਾ ਖਤਰਾ ਬਣਿਆ ਰਹਿੰਦਾ ਸੀ। ਕੁਝ ਲੋਕ ਇਸ ਵਿੱਚ ਕੂੜਾ-ਕਰਕਟ ਵੀ ਸੁੱਟਦੇ ਸਨ। ਖੂਹ ਦੀ ਅਜਿਹੀ ਮੰਦੀ ਹਾਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼ਹੀਦ ਊਧਮ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਨੇ ਇਸ ਦੀ ਸਾਂਭ-ਸੰਭਾਲ ਦਾ ਉਪਰਾਲਾ ਕੀਤਾ ਹੈ। ਕਲੱਬ ਵੱਲੋਂ ਖੂਹ ਨੇੜਲੇ ਇਕ ਪੁਰਾਣੇ ਦਰਵਾਜ਼ੇ ਨੂੰ ਵੀ ਵਿਰਾਸਤੀ ਦਿੱਖ ਪ੍ਰਦਾਨ ਕੀਤੀ ਗਈ ਹੈ। ਵਿਆਹ-ਸ਼ਾਦੀ ਮੌਕੇ ਪਿੰਡ ਤੇ ਆਸੇ ਪਾਸੇ ਦੇ ਲੋਕ ਇਸ ਜਗ੍ਹਾ ਉੱਪਰ ਵੀਡੀਓ ਵਗੈਰਾ ਬਣਾਉਂਦੇ ਹਨ। ਮਾਸਟਰ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸਾਨੂੰ ਅਜਿਹੀਆਂ ਅਲੋਪ ਹੋ ਰਹੀਆਂ ਸਾਂਝੀਆਂ ਥਾਂਵਾਂ ਦੀ ਪਹਿਲ ਦੇ ਆਧਾਰ ‘ਤੇ ਸੰਭਾਲ ਕਰਨੀ ਚਾਹੀਦੀ ਹੈ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜੀਆਂ ਆਪਣੀ ਪੁਰਾਣੀ ਵਿਰਾਸਤ ਤੋਂ ਜਾਣੂ ਹੋ ਸਕਣ।

Advertisement

Advertisement
Advertisement