ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਖਰੜ ਕੌਂਸਲ ਦੀ ਮੀਟਿੰਗ ’ਚ ਕੌਂਸਲਰਾਂ ਵਿਚਾਲੇ ਹੋਈ ਭਖਵੀਂ ਬਹਿਸ

08:16 AM Feb 07, 2024 IST
ਨਗਰ ਕੌਂਸਲ ਦੀ ਮੀਟਿੰਗ ਵਿੱਚ ਚਰਚਾ ਕਰਦੇ ਹੋਏ ਕੌਂਸਲਰ।

ਸ਼ਸ਼ੀਪਾਲ ਜੈਨ
ਖਰੜ, 5 ਫਰਵਰੀ
ਸਥਾਨਕ ਨਗਰ ਕੌਂਸਲ ਦੀ ਮੀਟਿੰਗ ਅੱਜ ਪ੍ਰਧਾਨ ਜਸਪ੍ਰੀਤ ਕੌਰ ਲੌਂਗੀਆ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿੱਚ ਕਰੋੜਾਂ ਰੁਪਏ ਦੀ ਲਾਗਤ ਵਾਲੇ 186 ਵੱਖ-ਵੱਖ ਵਿਕਾਸ ਦੇ ਮਤੇ ਪਾਸ ਕੀਤੇ ਗਏ। ਇਸ ਦੇ ਨਾਲ ਹੀ ਕਿੰਨਰ ਭਾਈਚਾਰੇ ਨੂੰ ਲੋਕਾਂ ਵੱਲੋਂ ਦਿੱਤੀ ਜਾਣ ਵਾਲੀ ਵਧਾਈ ਦੀ ਰਕਮ ਨਿਰਧਾਰਿਤ ਕਰ ਦਿੱਤੀ ਗਈ ਹੈ।
ਇਸ ਮੀਟਿੰਗ ਵਿੱਚ ਕੌਂਸਲਰ ਵਿਨੀਤ ਜੈਨ ਬਿੱਟੂ, ਮਨਿੰਦਰ ਸਿੰਘ ਮੰਨਾ ਤੇ ਰਾਮ ਸਰੂਪ ਆਦਿ ਨੇ ਭਰਵੀਂ ਬਹਿਸ ਵਿੱਚ ਹਿੱਸਾ ਲਿਆ। ਮੀਟਿੰਗ ਵਿੱਚ ਸ਼ਹਿਰ ਅੰਦਰ ਵੱਖ-ਵੱਖ ਵਿਕਾਸ ਦੇ ਕਰੋੜਾਂ ਰੁਪਏ ਦੇ ਮਤੇ ਪਾਸ ਕੀਤੇ ਗਏ ਇਸ ਦੇ ਨਾਲ ਹੀ ਵਾਰਡ ਨੰਬਰ 19, 15 ਅਤੇ 25 ਵਿੱਚ ਲੱਗਣ ਵਾਲੇ ਨਵੇਂ ਟਿਊਬਵੈੱਲ ਸਬੰੰਧੀ ਵੀ ਮਤੇ ਪਾਸ ਕੀਤੇ ਗਏ। ਰਡਿਆਲਾ ਵਿੱਚ ਬਿਜਲੀ ਦੇ ਗਰਿਡ ਦੀ ਥਾਂ ਬਦਲਣ ਸਬੰਧੀ ਮਤਾ ਪਾਸ ਹੋਇਆ। ਪਿੰਡ ਬਡਾਲੀ ਵਿੱਚ ਬਾਬਾ ਰਤਨ ਸਿੰਘ ਦਾ ਗੇਟ ਬਣਾਉਣ ਸਬੰਧੀ ਮਤਾ ਪਾਸ ਕੀਤਾ ਗਿਆ। ਇਸ ਦੇ ਨਾਲ ਹੀ ਖਰੜ-ਲਾਂਡਰਾ ਰੋਡ, ਝੁੰਗੀਆ ਰੋਡ, ਜੰਡਪੁਰ ਰੋਡ, ਆਰਿਆ ਕਾਲਜ ਰੋਡ ਆਦਿ ਸੜਕਾਂ ਤੇ ਰੱਖੇ ਗਏ ਖੋਖੇ ਜੋ ਜ਼ਮੀਨ ਮਾਲਕਾਂ ਨੇ ਆਪਣੀ ਜ਼ਮੀਨ ਵਿੱਚ ਰੱਖੇ ਹਨ ਨੂੰ ਹਟਾਉਣ ਦਾ ਫ਼ੈਸਲਾ ਲਿਆ ਗਿਆ ਕਿਉਂਕਿ ਇਨ੍ਹਾਂ ਕਾਰਨ ਜਿੱਥੇ ਆਵਾਜਾਈ ਵਿੱਚ ਰੁਕਾਵਟ ਆਉਂਦੀ ਹੈ ਸਫ਼ਾਈ ਵੀ ਨਹੀਂ ਹੁੰਦੀ।
ਮੀਟਿੰਗ ਵਿੱਚ ਕਿੰਨਰ ਭਾਈਚਾਰੇ ਲਈ ਵਧਾਈ ਦੀ ਰਕਮ ਨਿਰਧਾਰਿਤ ਕੀਤੀ ਗਈ ਇਸ ਸਬੰਧੀ ਇਸ ਮਤੇ ’ਤੇ ਵਿਚਾਰ ਕੀਤਾ ਗਿਆ ਕਿ ਖਰੜ ਦੀ ਵਸੋਂ ਵਧਣ ਕਾਰਨ ਸ਼ਹਿਰੀ ਵਿੱਚ ਅਮੀਰੀ-ਗ਼ਰੀਬੀ ਦਾ ਪਾੜਾ ਵੀ ਬਹੁਤ ਵਧ ਗਿਆ ਹੈ। ਸ਼ਹਿਰ ਵਾਸੀਆਂ ਵੱਲੋਂ ਸ਼ਿਕਾਇਤਾਂ ਪ੍ਰਾਪਤ ਹੋ ਰਹੀਆਂ ਹਨ ਕਿ ਕਿੰਨਰ ਭਾਈਚਾਰੇ ਵੱਲੋਂ ਕਿਸੇ ਵੀ ਖੁਸ਼ੀ ਦੇ ਪ੍ਰੋਗਰਾਮ ਤੋਂ ਬਾਅਦ ਲਈ ਜਾਣ ਵਾਲੀ ਵਧਾਈ ਅੜ ਕੇ ਜ਼ਬਰਦਸਤੀ ਲਈ ਜਾਂਦੀ ਹੈ। ਕਈ ਵਾਰ ਪਰਿਵਾਰ ਐਨੀ ਜ਼ਿਆਦਾ ਵਧਾਈ ਦੇਣ ਦੇ ਅਸਮਰੱਥ ਹੁੰਦੇ ਹਨ। ਲੋਕਾਂ ਵੱਲੋਂ ਘੱਟ ਵਧਾਈ ਦੇਣ ਜਾਂ ਨਾ ਦੇਣ ’ਤੇ ਗ਼ਲਤ ਅਤੇ ਭੱਦੀ ਸ਼ਬਦਾਬਲੀ ਬੋਲੀ ਜਾਂਦੀ ਹੈ। ਮੀਟਿੰਗ ਵਿੱਚ ਕਿੰਨਰ ਭਾਈਚਾਰੇ ਨੂੰ ਵਿਆਹ ’ਤੇ 3100 ਰੁਪਏ ਅਤੇ ਮੁੰਡੇ ਦੇ ਜਨਮ ’ਤੇ 2100 ਰੁਪਏ ਦੀ ਰਕਮ ਵਧਾਈ ਦੇ ਤੌਰ ’ਤੇ ਨਿਰਧਾਰਿਤ ਕਰਨ ਦਾ ਮਤਾ ਪਾਸ ਕੀਤਾ ਗਿਆ। ਮਤੇ ਅਨੁਸਾਰ ਇਸ ਤੋਂ ਇਲਾਵਾ ਕੋਈ ਵਧਾਈ ਨਾ ਨਹੀਂ ਦਿੱਤੀ ਜਾਵੇਗੀ। ਮਤੇ ਅਨੁਸਾਰ ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਸ਼ਹਿਰ ਦੇ ਸਾਰੇ ਗੁਰਦੁਆਰਾ ਸਾਹਿਬਾਨ, ਮੰਦਿਰਾਂ ਅਤੇ ਸ਼ਹਿਰ ਦੀਆਂ ਮੁੱਖ ਥਾਵਾਂ ’ਤੇ ਫਲੈਕਸ ਬੋਰਡ ਜਾਂ ਕੰਧਾ ’ਤੇ ਲਿਖਾਇਆ ਜਾਵੇਗਾ।

Advertisement

Advertisement