ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੁਸ਼ਟ ਆਸ਼ਰਮ ’ਚ ਸਿਹਤ ਜਾਂਚ ਕੈਂਪ ਲਾਇਆ

07:49 AM Jun 21, 2024 IST

ਨਿੱਜੀ ਪੱਤਰ ਪ੍ਰਰਕ
ਖੰਨਾ, 20 ਜੂਨ
ਅੱਜ ਇਥੋਂ ਦੇ ਕੁਸ਼ਟ ਆਸ਼ਰਮ ਵਿੱਚ ਸੇਵਾ ਭਾਰਤੀ, ਨਰ ਸੇਵਾ ਨਰਾਇਣ ਅਤੇ ਸਮਾਜਿਕ ਸੰਸਥਾਵਾਂ ਵੱਲੋਂ ਕੁਸ਼ਟ ਰੋਗ ਸਬੰਧੀ ਮੁਫ਼ਤ ਮੈਡੀਕਲ ਕੈਂਪ ਲਾਇਆ ਗਿਆ। ਇਸ ਦੌਰਾਨ ਸਮਰਪਣ ਫਾਊਂਡੇਸ਼ਨ ਦਿੱਲੀ ਦੀ ਡਾਕਟਰੀ ਟੀਮ ਨੇ ਕੁਸ਼ਟ ਰੋਗੀਆਂ ਦੇ ਇਲਾਜ ਲਈ ਮੈਡੀਕਲ ਟੈਸਟ ਕੀਤੇ ਅਤੇ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਦੇ ਨਾਲ ਨਾਲ ਜਖ਼ਮੀਆਂ ਦੀਆਂ ਪੱਟੀਆਂ ਕੀਤੀਆਂ। ਇਸ ਮੌਕੇ ਚੰਦਨ ਨੇਗੀ, ਸੁਰਿੰਦਰ ਕਾਂਸਲ, ਸਤਪਾਲ ਸਿੰਗਲਾ, ਸਾਹਿਲ ਅਗਰਵਾਲ ਅਤੇ ਸੰਦੀਪ ਸਿੰਘ ਹੁੰਦਲ ਨੇ ਆਮ ਲੋਕਾਂ ਨੂੰ ਕੁਸ਼ਟ ਰੋਗ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਰੋਗੀਆਂ ਤੋਂ ਨਫਰਤ ਨਾ ਕਰਨ ਲਈ ਪ੍ਰੇਰਿਤ ਕੀਤਾ। ਇਸ ਦੌਰਾਨ 18 ਮਰੀਜ਼ਾਂ ਦੇ ਮੱਲ੍ਹਮ ਪੱਟੀ ਅਤੇ 24 ਮਰੀਜ਼ਾਂ ਦੇ ਟੈਸਟ ਕੀਤੇ ਗਏ। ਪੰਡਿਤ ਦੇਵੀ ਦਿਆਲ ਪਰਾਸ਼ਰ ਨੇ ਸਮਾਜਿਕ ਸੰਸਥਾਵਾਂ ਵੱਲੋਂ ਕੀਤੇ ਕਾਰਜ ਦੀ ਸ਼ਲਾਘਾ ਕਰਦਿਆਂ ਨੌਜਵਾਨ ਪੀੜ੍ਹੀ ਨੂੰ ਅਜਿਹੇ ਸਮਾਜ ਭਲਾਈ ਕਾਰਜਾਂ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਡਾਕਟਰਾਂ ਦੀ ਟੀਮ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ। ਇਸ ਮੌਕੇ ਸੰਤੋਸ਼ ਰਾਣੀ, ਡਾ.ਦੇਵ ਉਤਕਰਸ਼, ਰਾਖੀ, ਸੰਤੋਸ਼ ਕੁਮਾਰ, ਸੰਦੀਪ ਸਿੰਘ, ਹੰਸਰਾਜ ਵਿਰਾਨੀ, ਡਾ.ਜੋਗਿੰਦਰ ਖੰਨਾ, ਦੀਪਕ ਵਰਮਾ, ਮੁਕੇਸ਼ ਸਿੰਘੀ, ਰਾਹੁਲ ਗਰਗ ਬਾਬਾ, ਕੁਲਦੀਪ ਨੇਗੀ, ਉਮਾਕਾਂਤ, ਮਨਪ੍ਰੀਤ ਮਨੀ, ਵਿਕਾਸ ਗੁਪਤਾ, ਬਿੰਨੀ ਮਲਹੋਤਰਾ, ਰਾਕੇਸ਼ ਸ਼ਰਮਾ ਆਦਿ ਹਾਜ਼ਰ ਸਨ।

Advertisement

Advertisement