For the best experience, open
https://m.punjabitribuneonline.com
on your mobile browser.
Advertisement

ਅਖਬਾਰਾਂ ਵੰਡਣ ਵਾਲਾ ਹਾਕਰ ਹਾਦਸੇ ’ਚ ਹਲਾਕ

06:52 AM May 09, 2024 IST
ਅਖਬਾਰਾਂ ਵੰਡਣ ਵਾਲਾ ਹਾਕਰ ਹਾਦਸੇ ’ਚ ਹਲਾਕ
Advertisement

ਹਰਜੀਤ ਸਿੰਘ ਪਰਮਾਰ
ਬਟਾਲਾ, 8 ਮਈ
ਨੇੜਲੇ ਪਿੰਡ ਰੰਗੜ ਨੰਗਲ ਵਿੱਚ ਸੜਕ ਹਾਦਸੇ ਦੌਰਾਨ ਅਖਬਾਰ ਵੰਡਣ ਵਾਲੇ ਇੱਕ ਹਾਕਰ ਦੀ ਮੌਤ ਹੋ ਗਈ। ਮ੍ਰਿਤਕ ਦੀ ਸ਼ਨਾਖਤ ਸਤਨਾਮ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਪਿੰਡ ਬੱਦੋਵਾਲ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਣ ’ਤੇ ਥਾਣਾ ਰੰਗੜ ਨੰਗਲ ਦੇ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਭੇਜ ਦਿੱਤਾ। ਜਾਂਚ ਅਧਿਕਾਰੀ ਏਐੱਸਆਈ ਹਰਭਿੰਦਰ ਸਿੰਘ ਨੇ ਕਿਹਾ ਕਿ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਮ੍ਰਿਤਕ ਦੇ ਰਿਸ਼ਤੇਦਾਰ ਸਵਰਨ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਪਿੰਡ ਬੱਦੋਵਾਲ ਨੇ ਦੱਸਿਆ ਕਿ ਸਤਨਾਮ ਉਸ ਦੀ ਪਤਨੀ ਦੀ ਮਾਸੀ ਦਾ ਲੜਕਾ ਸੀ ਅਤੇ ਕਰੀਬ 20-25 ਸਾਲਾਂ ਤੋਂ ਅਖਬਾਰ ਵੰਡਣ ਦਾ ਕੰਮ ਕਰਦਾ ਸੀ। ਸਤਨਾਮ ਸਿੰਘ ਅੱਜ ਵੀ ਸਵੇਰੇ ਮਹਿਤਾ ਤੋਂ ਅਖਬਾਰ ਲੈ ਕੇ ਆਪਣੇ ਸਾਈਕਲ ’ਤੇ ਅਖਬਾਰ ਵੰਡਣ ਲਈ ਜਾ ਰਿਹਾ ਸੀ ਕਿ ਸਵੇਰੇ ਕਰੀਬ 7 ਵਜੇ ਪਿੰਡ ਰੰਗੜ ਨੰਗਲ ਦੇ ਅੱਡੇ ਨੇੜੇ ਪਿੱਛੋਂ ਆ ਰਹੇ ਟਿੱਪਰ ਟਰੱਕ ਨੇ ਇੱਕ ਪੀਟਰ ਰੇਹੜੇ ਅਤੇ ਉਸ ਦੇ ਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਕਾਰਨ ਪੀਟਰ ਰੇਹੜਾ ਪਲਟ ਗਿਆ ਅਤੇ ਸੱਟਾਂ ਲੱਗਣ ਕਾਰਨ ਸਤਨਾਮ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਘਟਨਾ ਉਪਰੰਤ ਟਿੱਪਰ ਚਾਲਕ ਟਿੱਪਰ ਸਣੇ ਮੌਕੇ ਤੋਂ ਫ਼ਰਾਰ ਹੋ ਗਿਆ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਟਿੱਪਰ ਦੇ ਚਾਲਕ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਟਿੱਪਰ ਦੀ ਪਛਾਣ ਕਰਨ ਲਈ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।

Advertisement

Advertisement
Author Image

sukhwinder singh

View all posts

Advertisement
Advertisement
×