For the best experience, open
https://m.punjabitribuneonline.com
on your mobile browser.
Advertisement

ਪਤੰਗ ਕੱਟਣ ਕਾਰਨ ਹੋਏ ਝਗੜੇ ਵਿੱਚ ਗੋਲੀ ਚੱਲੀ, ਇੱਕ ਹਲਾਕ

08:53 AM Feb 06, 2024 IST
ਪਤੰਗ ਕੱਟਣ ਕਾਰਨ ਹੋਏ ਝਗੜੇ ਵਿੱਚ ਗੋਲੀ ਚੱਲੀ  ਇੱਕ ਹਲਾਕ
Advertisement

ਟ੍ਰਬਿਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 5 ਫਰਵਰੀ
ਇੱਥੋਂ ਦੇ ਸੁਲਤਾਨਵਿੰਡ ਰੋਡ ਸਥਿਤ ਆਜ਼ਾਦ ਨਗਰ ਇਲਾਕੇ ’ਚ ਦੇਰ ਰਾਤ ਪਤੰਗਬਾਜ਼ੀ ਨੂੰ ਲੈ ਕੇ ਹੋਏ ਮਾਮੂਲੀ ਝਗੜੇ ਨੇ ਭਿਆਨਕ ਰੂਪ ਲੈ ਲਿਆ, ਜਿਸ ’ਚ ਗੋਲੀ ਲੱਗਣ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ।
ਮ੍ਰਿਤਕ ਦੀ ਪਛਾਣ ਹਰਮਨਜੀਤ ਸਿੰਘ (22) ਵਾਸੀ ਸੁਲਤਾਨਵਿੰਡ ਰੋਡ ਇਲਾਕੇ ਵਜੋਂ ਹੋਈ ਹੈ। ਉਹ ਆਜ਼ਾਦ ਨਗਰ ਇਲਾਕੇ ਵਿੱਚ ਆਪਣੇ ਰਿਸ਼ਤੇਦਾਰਾਂ ਕੋਲ ਪਤੰਗ ਉਡਾਉਣ ਆਇਆ ਹੋਇਆ ਸੀ। ਇਸ ਘਟਨਾ ਕਾਰਨ ਇਲਾਕੇ ਵਿੱਚ ਦਹਿਸ਼ਤ ਅਤੇ ਤਣਾਅ ਪੈਦਾ ਹੋ ਗਿਆ ਹੈ।
ਜਾਣਕਾਰੀ ਅਨੁਸਾਰ ਐਤਵਾਰ ਨੂੰ ਪੰਤਗਬਾਜ਼ੀ ਦੌਰਾਨ ਹਰਮਨਜੀਤ, ਰੌਬਿਨ, ਅੰਮ੍ਰਿਤਪਾਲ ਅਤੇ ਹੋਰਨਾਂ ਨੇ ਪਰਮਿੰਦਰ ਬੇਦੀ ਦੀ ਅਗਵਾਈ ਵਾਲੇ ਦੂਜੇ ਧੜੇ ਦੀ ਪਤੰਗ ਕੱਟ ਦਿੱਤੀ ਸੀ ਤੇ ਕਥਿਤ ਤੌਰ ’ਤੇ ਕੁਝ ਟਿੱਪਣੀਆਂ ਕੀਤੀਆਂ ਸਨ। ਇਸ ਤੋਂ ਗੁੱਸੇ ’ਚ ਪਰਮਿੰਦਰ ਬੇਦੀ ਧੜੇ ਨੇ ਉਨ੍ਹਾਂ ਨੂੰ ਕਥਿਤ ਧਮਕੀਆਂ ਵੀ ਦਿੱਤੀਆਂ। ਸ਼ਾਮ ਨੂੰ ਹੋਈ ਝੜਪ ਤੋਂ ਪਹਿਲਾਂ ਦੋਵੇਂ ਧੜਿਆਂ ਵਿੱਚ ਦੋ ਵਾਰ ਤਿੱਖੀ ਤਕਰਾਰ ਵੀ ਹੋਈ ਸੀ। ਸ਼ਾਮ ਨੂੰ ਦੋਵੇਂ ਧੜੇ ਆਹਮੋ-ਸਾਹਮਣੇ ਹੋ ਗਏ। ਤਕਰਾਰਬਾਜ਼ੀ ਜਲਦੀ ਹੀ ਝੜਪ ਵਿੱਚ ਬਦਲ ਗਈ। ਇਸ ਦੌਰਾਨ ਦੂਜੇ ਗਰੁੱਪ ਵਲੋਂ ਕਥਿਤ ਤੌਰ ’ਤੇ ਗੋਲੀ ਚਲਾ ਦਿੱਤੀ ਗਈ, ਜੋ ਹਰਮਨਜੀਤ ਸਿੰਘ ਦੀ ਪਿੱਠ ਵਿੱਚ ਲੱਗੀ। ਉਸ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੋਂ ਉਸ ਨੂੰ ਨਿੱਜੀ ਹਸਪਤਾਲ ਰੈਫਰ ਕਰ ਦਿੱਤਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਬੀਤੀ ਰਾਤ ਸੁਲਤਾਨਵਿੰਡ ਰੋਡ ’ਤੇ ਹੋਏ ਝਗੜੇ ਅਤੇ ਕਤਲ ਦੇ ਮਾਮਲੇ ਵਿੱਚ ਪੁਲੀਸ ਨੇ ਤਿੰਨ ਵਿਅਕਤੀਆਂ ਆਦਿਤਿਆ ਬੇਦੀ, ਸ਼ਮਸ਼ੇਰ ਬੇਦੀ ਅਤੇ ਜੁਗਰਾਜ ਸਿੰਘ ਨੂੰ ਲੁਧਿਆਣਾ ਤੋਂ ਕਾਬੂ ਕਰ ਲਿਆ ਹੈ।
ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਅਮਨ-ਕਾਨੂੰਨ ਦੀ ਸਥਿਤੀ ਖਰਾਬ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਦੇ ਹੋਰ ਸਾਥੀਆਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਦੀ ਪਛਾਣ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਘਟਨਾ ਦੇ 12 ਘੰਟਿਆਂ ਦੇ ਅੰਦਰ-ਅੰਦਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਾਲੇ ਪੁਲੀਸ ਮੁਲਾਜ਼ਮਾਂ ਨੂੰ ਢੁਕਵਾਂ ਇਨਾਮ ਦਿੱਤਾ ਜਾਵੇਗਾ।

Advertisement

Advertisement
Author Image

joginder kumar

View all posts

Advertisement
Advertisement
×