ਪਾਕਿਸਤਾਨ ਤੋਂ ਜਹਿਰੀਨ ਮੁਸਲਮਾਨਾਂ ਦਾ ਜਥਾ ਭਾਰਤ ਪੱਜਿਆ
08:36 AM Sep 12, 2023 IST
ਪੱਤਰ ਪ੍ਰੇਰਕ
ਅਟਾਰੀ, 11 ਸਤੰਬਰ
ਸਰਹਿੰੰਦ ਵਿੱਚ ਹਜਰਤ ਮੁਜਾਦਿਦ ਅਲਫ ਸਾਨੀ ਦੀ ਦਰਗਾਹ ਵਿੱਚ ਸਿਜਦਾ ਕਰਨ ਲਈ ਅੱਜ ਪਾਕਿਸਤਾਨ ਤੋਂ ਜਹਿਰੀਨ ਮੁਸਲਮਾਨਾਂ 127 ਮੈਂਬਰੀ ਜਥਾ ਵਾਹਗਾ-ਅਟਾਰੀ ਸਰਹੱਦ ਰਸਤੇ ਭਾਰਤ ਪੁੱਜਿਆ।
ਇਹ ਜਥਾ ਅੱਠ ਦਿਨਾਂ ਦੇ ਵੀਜ਼ੇ ’ਤੇ ਭਾਰਤ ਆਇਆ ਹੈ ਅਤੇ 18 ਸਤੰਬਰ ਨੂੰ ਅਟਾਰੀ-ਵਾਹਗਾ ਸਰਹੱਦ ਰਸਤੇ ਵਾਪਸ ਵਤਨ ਪਰਤੇਗਾ। ਅਟਾਰੀ ਸਰਹੱਦ ਵਿੱਚ ਇੰਮੀਗ੍ਰੇਸ਼ਨ ਤੇ ਕਸਟਮ ਦੀ ਪ੍ਰਕਿਰਿਆ ਉਪਰੰਤ ਅਟਾਰੀ ਸਰਹੱਦ ਤੋਂ ਸੁਰੱਖਿਆ ਪ੍ਰਬੰਧਾਂ ਹੇਠ ਸੜਕ ਰਸਤੇ ਬੱਸਾਂ ਰਾਹੀਂ ਸਰਹਿੰਦ ਲਈ ਰਵਾਨਾ ਹੋਇਆ।
Advertisement
Advertisement