For the best experience, open
https://m.punjabitribuneonline.com
on your mobile browser.
Advertisement

ਨੇਪਾਲ ਵਿੱਚ ਪ੍ਰਚੰਡ ਸਰਕਾਰ ਡਿੱਗੀ

07:12 AM Jul 13, 2024 IST
ਨੇਪਾਲ ਵਿੱਚ ਪ੍ਰਚੰਡ ਸਰਕਾਰ ਡਿੱਗੀ
Advertisement

ਕਾਠਮੰਡੂ:

Advertisement

ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਾਹਲ ‘ਪ੍ਰਚੰਡ’ ਅੱਜ ਸੰਸਦ ’ਚ ਭਰੋਸੇ ਦੀ ਵੋਟ ਹਾਸਲ ਨਹੀਂ ਕਰ ਸਕੇ ਜਿਸ ਕਾਰਨ ਸਾਬਕਾ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਦੀ ਅਗਵਾਈ ਹੇਠ ਨਵੀਂ ਸਰਕਾਰ ਬਣਾਉਣ ਦਾ ਰਾਹ ਪੱਧਰਾ ਹੋ ਗਿਆ ਹੈ। ਪਿਛਲੇ ਹਫ਼ਤੇ ਉਨ੍ਹਾਂ ਦੀ ਸਰਕਾਰ ਤੋਂ ਕਮਿਊਨਿਸਟ ਪਾਰਟੀ ਆਫ ਨੇਪਾਲ-ਯੂਨੀਫਾਈਡ ਮਾਰਕਸਵਾਦੀ ਲੈਨਿਨਵਾਦੀ (ਸੀਪੀਐੱਨ-ਯੂਐੱਮਐੱਲ) ਨੇ ਆਪਣੀ ਹਮਾਇਤ ਵਾਪਸ ਲੈ ਲਈ ਸੀ। ਦੇਸ਼ ਦੀ 275 ਮੈਂਬਰੀ ਨੁਮਾਇੰਦਾ ਸਭਾ ’ਚ 69 ਸਾਲਾ ਪ੍ਰਚੰਡ ਦੇ ਹੱਕ ਵਿੱਚ 63 ਜਦਕਿ ਵਿਰੋਧ ਵਿੱਚ 194 ਵੋਟਾਂ ਪਈਆਂ। ਭਰੋਸੇ ਦੀ ਵੋਟ ਹਾਸਲ ਕਰਨ ਲਈ ਘੱਟ ਤੋਂ ਘੱਟ 138 ਵੋਟਾਂ ਦੀ ਲੋੜ ਸੀ। ਪ੍ਰਤੀਨਿਧ ਸਭਾ ਦੇ 258 ਮੈਂਬਰਾਂ ਨੇ ਵੋਟਿੰਗ ’ਚ ਹਿੱਸਾ ਲਿਆ ਜਦਕਿ ਇੱਕ ਮੈਂਬਰ ਗ਼ੈਰ ਹਾਜ਼ਰ ਰਿਹਾ। ਨੇਪਾਲ ਕਮਿਊਨਿਸਟ ਪਾਰਟੀ-ਮਾਓਵਾਦੀ ਸੈਂਟਰ ਦੇ ਮੁਖੀ ਪ੍ਰਚੰਡ 25 ਦਸੰਬਰ, 2022 ਨੂੰ ਅਹੁਦਾ ਸੰਭਾਲਿਆ ਸੀ। -ਪੀਟੀਆਈ

Advertisement
Author Image

joginder kumar

View all posts

Advertisement
Advertisement
×