ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੋਟਰਸਾਈਕਲ ਰੈਲੀ ਦੀ ਵਾਪਸੀ ’ਤੇ ਸ਼ਾਨਦਾਰ ਸਵਾਗਤ

07:38 AM Jul 09, 2024 IST
ਮੋਟਰਸਾਈਕਲ ਰੈਲੀ ਦਾ ਸਵਾਗਤ ਕਰਦੇ ਹੋਏ ਨੌਜਵਾਨ।

ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 8 ਜੁਲਾਈ
ਚੌਦਾਂ ਦਿਨਾਂ ਵਿੱਚ ਤਿੰਨ ਰਾਜਾਂ ਵਿੱਚ ਲਗਪਗ 2500 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਸੱਤਵੀਂ ਇੰਟਰਫੇਥ ਰਾਈਡ ਫਾਰ ਪੀਸ ਮੋਟਰਸਾਈਕਲ ਰੈਲੀ ਘਰ ਵਾਪਸ ਪਰਤ ਆਈ ਹੈ, ਜਿਸ ਦਾ ਘਰ ਪਰਤਣ ’ਤੇ ਨਿੱਘਾ ਸਵਾਗਤ ਕੀਤਾ ਗਿਆ। ਮਸੀਹ ਸੰਸਥਾ ਡਾਇਓਸਿਸ ਆਫ਼ ਅੰਮ੍ਰਿਤਸਰ (ਡੀਓਏ) ਅਤੇ ਚਰਚ ਆਫ਼ ਨਾਰਥ ਇੰਡੀਆ (ਸੀਐਨਆਈ) ਦੀ ਅਗਵਾਈ ਹੇਠ ਆਯੋਜਿਤ ਇਹ ਮੋਟਰਸਾਈਕਲ ਰੈਲੀ ਬੀਤੀ ਰਾਤ ਘਰ ਵਾਪਸ ਪਰਤੀ ਹੈ। ਇਹ ਮੋਟਰਸਾਈਕਲ ਰੈਲੀ ਬਿਸ਼ਪ ਡਾ. ਪੀਕੇ ਸਾਮੰਤਾਰਾਏ ਦੀ ਅਗਵਾਈ ਹੇਠ ਕੱਢੀ ਗਈ ਸੀ, ਜਿਸ ਦਾ ਮੰਤਵ ਸਰਵ ਧਰਮ ਸਦਭਾਵਨਾ ਨੂੰ ਬਰਕਰਾਰ ਰੱਖਣਾ ਸੀ। ਮੋਟਰਸਾਈਕਲ ਰੈਲੀ ਪੰਜਾਬ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਤੱਕ ਹੋ ਕੇ ਪਰਤੀ ਹੈ, ਜਿਸ ਵਿੱਚ ਸਾਰੇ ਧਰਮਾਂ ਦੇ ਮਰਦ-ਔਰਤਾਂ ਮੋਟਰਸਾਈਕਲ ਸਵਾਰਾਂ ਨੇ ਸ਼ਮੂਲੀਅਤ ਕੀਤੀ। ਅੰਮ੍ਰਿਤਸਰ ਪਰਤਣ ਵੇਲੇ ਸਭ ਤੋਂ ਪਹਿਲਾਂ ਬੇਰਿੰਗ ਕਾਲਜ, ਬਟਾਲਾ ਵਿੱਚ ਰੈਲੀ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਰੈਲੀ ਦਾ ਉਦੇਸ਼ ਭਾਰਤ ਵਿੱਚ ਵਸਦੇ ਵੱਖ-ਵੱਖ ਧਰਮਾਂ ਦੇ ਲੋਕਾਂ ਵਿੱਚ ਸ਼ਾਂਤੀ, ਸਹਿਯੋਗ ਕਾਇਮ ਕਰਨਾ ਸੀ।

Advertisement

Advertisement