ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਫੌਜੀ ਬਣ ਕੇ ਪਰਤੇ ਖਿਡਾਰੀ ਦਾ ਸ਼ਾਨਦਾਰ ਸਵਾਗਤ

07:47 AM Jun 13, 2024 IST
ਹਰਮਨਪ੍ਰੀਤ ਸਿੰਘ ਦਾ ਸਵਾਗਤ ਕਰਦੇ ਹੋਏ ਕਲੱਬ ਦੇ ਖਿਡਾਰੀ।

ਸੁੱਚਾ ਸਿੰਘ ਪਸਨਾਵਾਲ
ਧਾਰੀਵਾਲ, 12 ਜੂਨ
ਗੁਰੂ ਗੋਬਿੰਦ ਸਿੰਘ ਮਾਡਰਨ ਸਕੂਲ ਬਖਤਪੁਰ ਵਿੱਚ ਚੱਲ ਰਹੇ ਜੀਜੀਐੱਸ ਬਾਕਸਿੰਗ ਕਲੱਬ ਦੇ ਖਿਡਾਰੀ ਹਰਮਨਪ੍ਰੀਤ ਸਿੰਘ ਨੇ ਆਪਣੀ ਬਾਕਸਿੰਗ ਖੇਡ ਦੇ ਬਲਬੂਤੇ ’ਤੇ ਭਾਰਤੀ ਫੌਜ ਵਿੱਚ ਭਰਤੀ ਹੋ ਕੇ ਟਰੇਨਿੰਗ ਪੂਰੀ ਕਰਨ ਉਪਰੰਤ ਅੱਜ ਕਲੱਬ ਪਹੁੰਚਣ ’ਤੇ ਖਿਡਾਰੀਆਂ ਨੇ ਉਸ ਦਾ ਭਰਵਾਂ ਸਵਾਗਤ ਕੀਤਾ। ਇਸ ਸਬੰਧੀ ਸਕੂਲ ਦੇ ਪ੍ਰਿੰਸੀਪਲ ਮੇਜਰ ਸਿੰਘ ਚਾਹਲ, ਡਾਇਰੈਕਟਰ ਮਹਿੰਦਰਪਾਲ ਸਿੰਘ ਕਲੇਰ, ਪ੍ਰਧਾਨ ਰਣਜੀਤ ਕੌਰ ਅਤੇ ਸੁਖਮੀਤ ਕੌਰ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਕਲੱਬ ਦੇ ਹੋਣਹਾਰ ਖਿਡਾਰੀ ਹਰਮਨਪ੍ਰੀਤ ਸਿੰਘ ਸਪੁੱਤਰ ਸਰਵਣ ਸਿੰਘ ਤੇ ਪਰਮਜੀਤ ਕੌਰ ਵਾਸੀ ਬੱਖਤਪੁਰ ਨੇ ਸੈਸ਼ਨ 2020-21 ਵਿੱਚ ਦਸਵੀਂ ਪਾਸ ਕਰਨ ਦੇ ਬਾਅਦ ਵੀ ਜੀਜੀਐੱਸ ਬਾਕਸਿੰਗ ਕਲੱਬ ਵਿੱਚ ਕੋਚ ਨਵਤੇਜ ਸਿੰਘ ਦੀ ਅਗਵਾਈ ਹੇਠ ਨਿਰੰਤਰ ਮਿਹਨਤ ਜਾਰੀ ਰੱਖੀ ਅਤੇ ਖੇਡ ਵਿੱਚ ਕਈ ਤਗਮੇ ਜਿੱਤੇ। ਖਿਡਾਰੀ ਹਰਮਨਪ੍ਰੀਤ ਸਿੰਘ ਭਾਰਤੀ ਫੌਜੀ ਵਿੱਚ ਬਾਕਸਿੰਗ ਦੇ ਟਰਾਇਲ ਅਤੇ ਸਾਰੇ ਟੈਸਟ ਪਾਸ ਕਰਕੇ ਭਰਤੀ ਹੋ ਗਿਆ ਅਤੇ ਭਾਰਤੀ ਫੌਜ ਦੇ ਰਾਮਗੜ੍ਹ ਸੈਂਟਰ ਤੋਂ ਫੌਜ ਦੀ ਟਰੇਨਿੰਗ ਪੂਰੀ ਕਰਨ ਮਗਰੋਂ ਕਲੱਬ ਵਿੱਚ ਪਹੁੰਚਿਆ, ਜਿਥੇ ਉਸ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਮੇਜਰ ਸਿੰਘ ਚਾਹਲ ਅਤੇ ਪ੍ਰਬੰਧਕਾਂ ਨੇ ਖਿਡਾਰੀ ਦੇ ਮਾਤਾ ਪਿਤਾ ਅਤੇ ਕੋਚ ਨਵਤੇਜ ਸਿੰਘ ਨੂੰ ਮੁਬਾਰਕਬਾਦ ਦਿੱਤੀ।

Advertisement

Advertisement
Advertisement