ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬੈਟਲ ਆਫ ਬੈਂਡਜ਼ ਟੂਰਨਾਮੈਂਟ ਵਿੱਚ ਕੈਂਬਰਿਜ ਸਕੂਲ ਦੀ ਚੰਗੀ ਕਾਰਗੁਜ਼ਾਰੀ

08:45 AM Nov 04, 2024 IST
ਜੇਤੂਆਂ ਨੂੰ ਸਰਟੀਫਿਕੇਟ ਤੇ ਇਨਾਮ ਦਿੰਦੇ ਹੋਏ ਪ੍ਰਬੰਧਕ। -ਫੋਟੋ: ਸੰਦਲ

ਪੱਤਰ ਪ੍ਰੇਰਕ
ਦਸੂਹਾ, 3 ਨਵੰਬਰ
ਰੋਟਰੀ ਪਬਲਿਕ ਸਕੂਲ ਗੁਰੂਗ੍ਰਾਮ ਵਿੱਚ ਕਰਵਾਏ ਗਏ ‘ਬੈਟਲ ਆਫ਼ ਦਿ ਬੈਂਡਜ਼ ਟੂਰਨਾਮੈਂਟ’ ਵਿੱਚ ਕੈਂਬਰਿਜ ਇੰਟਰਨੈਸ਼ਨਲ ਸਕੂਲ ਦਸੂਹਾ ਦੇ ਵਿਦਿਆਰਥੀਆਂ ਨੇ ਆਪਣੀ ਸੰਗੀਤ ਕਲਾ ਦਾ ਪ੍ਰਦਰਸ਼ਨ ਕਰ ਕੇ ਉੱਤਰੀ ਖੇਤਰ ਫਾਈਨਲ ਮੁਕਾਬਲਿਆਂ ਵਿੱਚੋਂ ਫਸਟ ਰਨਰ-ਅੱਪ ਐਵਾਰਡ ਜਿੱਤ ਕੇ ਸਕੂਲ ਦਾ ਨਾਂ ਰੋਸ਼ਨ ਕੀਤਾ ਹੈ। ਪ੍ਰਿੰਸੀਪਲ ਓ ਪੀ ਗੁਪਤਾ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ 50 ਬੈਂਡਾਂ ਵਿੱਚੋਂ 14 ਬੈਂਡ ਹੀ ਕੁਆਲੀਫਾਈ ਕਰ ਸਕੇ ਸਨ ਜਿਨ੍ਹਾਂ ਵਿੱਚੋਂ ਉਨ੍ਹਾਂ ਦੇ ਸਕੂਲ ਦੇ ਨਾਈਟ ਮੇਅਰ ਬੈਂਡ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ 0.5 ਦੇ ਫ਼ਰਕ ਨਾਲ ਫਸਟ ਰਨਰ ਅੱਪ ਐਵਾਰਡ ਜਿੱਤਿਆ। ਇਸ ਤੋਂ ਇਲਾਵਾ ਜਾਨਵੀਰ ਸਿੰਘ ਨੇ ਸਰਵੋਤਮ ਗਿਟਾਰਿਸਟ, ਪ੍ਰਬੰਧਨ ਨੇ ਸਰਵੋਤਮ ਬੇਸਿਸਟ, ਹਰਸਿਮਰਨ ਕੌਰ ਚੀਮਾ ਨੇ ਸਰਵੋਤਮ ਗਾਇਕਾ ਅਤੇ ਵਤਸਲ ਗੁਪਤਾ ਨੇ ਸਰਵੋਤਮ ਕੀ-ਬੋਰਡਿਸਟ ਦਾ ਵਿਅਕਤੀਗਤ ਇਨਾਮ ਜਿੱਤਿਆ। ਇਸ ਉਪਲੱਬਧੀ ’ਤੇ ਵਾਸਲ ਐਜੂਕੇਸ਼ਨ ਦੇ ਪ੍ਰਧਾਨ ਕੇ ਕੇ ਵਾਸਲ, ਚੇਅਰਮੈਨ ਸੰਜੀਵ ਕੁਮਾਰ ਵਾਸਲ, ਵਾਈਸ ਪ੍ਰੈਜੀਡੈਂਟ ਈਨਾ ਵਾਸਲ, ਸੀਈਓ ਰਾਘਵ ਵਾਸਲ ਅਤੇ ਡਾਇਰੈਕਟਰ ਆਦਿੱਤੀ ਵਾਸਲ ਨੇ ਜੇਤੂਆਂ ਨੂੰ ਵਧਾਈ ਦਿੱਤੀ।

Advertisement

Advertisement